ਲਿਖਾਰੀ ਬਾਰੇ ABOUT AUTHOR

ਨਾਮ- ਭਬੀਸ਼ਨ ਸਿੰਘ ਗੁਰਾਇਆ
ਜਨਮ- 24 ਜਨਵਰੀ 1951 ਪਿੰਡ ਅਲਾਵਲਪੁਰ, ਨੇੜੇ ਕਲਾਨੌਰ/ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ।
ਪੜ੍ਹਾਈ- BSc, MA, LLb, JD
1. ਭਾਰਤ ਦੇ ਵੱਡੇ ਅੰਗਰੇਜੀ ਅਖਬਾਰਾਂ ਵਿਚ ਇਮਾਰਤ ਪੁਰਾਤਨਤਾ Archaeologyਤੇ ਲੇਖ ਛਪਣੇ
2. 1980 ਤੋਂ ਭਾਰਤ ਸਰਕਾਰ ਦੇ ਈ ਐਸ ਆਈ ਕਾਰਪੋਰੇਸ਼ਨ (Employees State Insurance Corporation) ਵਿਚ ਨੌਕਰੀ ਅਤੇ 2001 ਵਿਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ। ਸਰਕਾਰ ਨੇ ਅਸਤੀਫੇ ਤੇ ਫੈਸਲਾ ਲੈਣ ਵਿਚ 12 ਸਾਲ ਲਾਏ ਅਤੇ ਪੈਂਨਸ਼ਨ ਦੇਣ ਤੋਂ ਇਨਕਾਰ।
3. ਵੈਸਾਖੀ ਸੰਨ 1994 ਵਿਚ ਸਿੱਖ ਜਥੇ ਨਾਲ ਪਾਕਿਸਤਾਨ ਜਾਣਾ ਅਤੇ ਪਾਕਿਸਤਾਨੀ ਲੀਡਰਾਂ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਰੱਖਣਾ।
4. 1997 ਵਿਚ ਸ. ਮਨੋਹਰ ਸਿੰਘ ਪਿੰਡ ਔੜ ਨਵਾਂ ਸ਼ਹਿਰ ਦੀ ਮਦਦ ਨਾਲ ਪੰਜਾਬ ਮੋਨੀਟਰ ਰਸਾਲਾ ਖੜਾ ਕੀਤਾ। ਸੰਨ 2002 ਤੋਂ ਰਸਾਲੇ ਦੀ ਸੰਪਾਦਕੀ ਦਾ ਕੰਮ ਖੁਦ ਸੰਭਾਲਿਆ। ਰਸਾਲੇ ਵਿਚ ਸੈਕੜੇ ਲੇਖ ਛਪੇ ਜੋ ਅੱਜ ਵੀ ਵੈਬਸਾਈਟ ਤੋਂ ਪੜੇ ਜਾ ਸਕਦੇ ਹਨ।ਸੰਨ 2007 ਵਿਚ ਰਸਾਲਾ ਬੰਦ ਕਰ ਦਿੱਤਾ।
5. ਸੰਨ 2000 ਤੋਂ ਨਵੇਂ ਨਵੇਂ ਸ਼ੁਰੂ ਹੋਏ ਇੰਟਰਨੈਟ ਦੀਆਂ ਸਾਈਟਾਂ ਯਾਹੂ ਗਰੂਪਜ਼ ਅਤੇ ਫੇਸ ਬੁਕ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾਂ।
5. ਸੰਨ 2000 ਵਿਚ ਅਕਾਲੀ ਲੀਡਰਾਂ ਨੂੰ ਪ੍ਰੇਰਨਾ ਕਿ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਚੁੱਕਣ। ਫਰਵਰੀ 2001 ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਲਾਂਘੇ ਦੀ ਮੰਗ ਲਈ ਜੱਦੋਜਹਿਦ ਕਰਨਾਂ ਮੰਨ ਗਏ।
6. ਸੰਨ 2003 ਤੋਂ ਜਥੇਦਾਰ ਵਡਾਲਾ ਨਾਲੋਂ ਵੱਖ ਹੋ ਕੇ ਲਾਂਘੇ ਲਈ ਵੱਖਰੇ ਤੌਰ ਤੇ ਜੱਦੋਜਹਿਦ ਕਰਨਾਂ। ਸਕੂਲਾਂ, ਕਾਲਜਾਂ, ਮੇਲਿਆਂ, ਰਾਜਨੀਤਕ /ਧਾਰਮਿਕ ਕਾਨਫ੍ਰੰਸਾਂ ਵਿਚ ਲਾਂਘੇ ਦਾ ਪ੍ਰਚਾਰ ਕਰਨਾਂ।
7. ਪਾਕਿਸਤਾਨ ਵਿਚ ਰਹਿ ਗਏ ਇਤਿਹਾਸਿਕ ਸਿੱਖ ਧਾਰਮਿਕ ਅਸਥਾਨਾਂ ਤੇ ਕੋਈ 30-35 ਕਿਤਾਬਚੇ, ਪਰਚੇ ਤੇ ਕੰਧ ਪੋਸਟਰ ਛਾਪਣੇ।
8. 2009 ਵਿਚ 104 ਸਫਿਆਂ ਦਾ ਕਿਤਾਬਚਾ ‘ਵੱਧ ਬੱਚੇ ਬਚੇ ਪੰਜਾਬ’ ਛਾਪਣਾ।
9. ਪੁਸਤਕ ‘ਜਿੰਦਗੀਨਾਮਾ ਗੁਰੂ ਨਾਨਕ’ ਸਾਢੇ ਤਿੰਨ ਸਾਲ ਦੇ ਰਾਤ ਦਿਨ ਦੀ ਮਿਹਨਤ ਅਤੇ ਅਰਦਾਸਾਂ ਦਾ ਨਤੀਜਾ ਹੈ।