ਜਿੰਦਗੀਨਾਮਾ ਗੁਰੂ ਨਾਨਕ

ਜਿੰਦਗੀਨਾਮਾ ਗੁਰੂ ਨਾਨਕ
BIOGRAPHY OF GURU NANAK

100 ਖੋਜਾਂ ਪੰਜਾਬੀ ਵਿਚ ਪੜੋ :

ਗੁਰੂ ਸਾਹਿਬ ਦੇ ਜੀਵਨ ਤੇ ਕੋਈ 100 ਖੋਜਾਂ

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੋਢੀ ਭਬੀਸ਼ਨ ਸਿੰਘ ਗੁਰਾਇਆ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਿਤਾਬ ‘ਜਿੰਦਗੀਨਾਮਾ ਗੁਰੂ ਨਾਨਕ’ ਲਿਖੀ ਹੈ। ਦਿਨ ਰਾਤ ਤਿੰਨ ਸਾਲ ਚਲੇ ਇਸ ਕਾਰਜ ਵਿਚ ਬਹੁਤ ਕੁਝ ਨਵਾਂ ਲੱਭਾ ਹੈ। ਤਕਰੀਬਨ 100 ਖੋਜਾਂ ਨਾਲ ਭਰਪੂਰ ਇਸ ਸਭ ਤੋਂ ਵੱਡੀ ਇਤਹਾਸੀ ਜਨਮਸਾਖੀ ਵਿਚ ਕੁਲ 604 ਸਾਖੀਆਂ ਕੁਲ 596 ਰੰਗੀਨ ਤਸਵੀਰਾਂ ਨਾਲ ਆਈਆਂ ਹਨ। ਕਿਤਾਬ ਦਾ ਸਫਾ ਨਾਪ ਸਧਾਰਨ ਕਿਤਾਬਾਂ ਤੋਂ ਵੱਡਾ ਭਾਵ 7 ਇੰਚ ਗੁਣਾ 10 ਇੰਚ ਹੈ। ਕਾਲ ਕ੍ਰਮ ਅਨੁਸਾਰ ਲਿਖੀ ਗਈ ਇਹ ਸਭ ਤੋਂ ਵੱਡੀ ਜਨਮਸਾਖੀ ਹੈ।

  1. ਸਭ ਤੋਂ ਵੱਡੀ ਪ੍ਰਾਪਤੀ ਗੁਰੂ ਸਾਹਿਬ ਦੀ ਚੌਥੀ ਉਦਾਸੀ ਦਾ ਸਹੀ ਸਾਲ ਕੱਢਣਾ ਹੈ। ਰਿਵਾਇਤੀ ਲਿਖਾਰੀਆਂ ਅਨੁਸਾਰ ਗੁਰੂ ਸਾਹਿਬ ਨੇ 1517 -1520 ਈ ਦੌਰਾਨ ਮੱਕੇ ਦਾ ਹੱਜ ਕਰਨਾ ਲਿਖਿਆ ਹੈ  ਜਦੋਂ ਕਿ ਜਿੰਦਗੀਨਾਮਾ ਅਨੁਸਾਰ ਇਹ ਤਾਰੀਖ 23 ਜੁਲਾਈ 1531 ਸੀ। ਗੁਰਾਇਆ ਹੈਰਾਨ ਹੈ ਕਿ ਲਿਖਾਰੀ ਇਹ ਗਲ ਕਿਵੇ ਲਿਖਦੇ ਆ ਰਹੇ ਸਨ ਜਦਕਿ ਪੰਜਾ ਸਾਹਿਬ ਅਤੇ ਟਿੱਲਾ ਜੋਗੀਆਂ ਦੀਆਂ ਸਾਖੀਆਂ ਵਿਚ ਭਾਈ ਮਰਦਾਨਾ ਹਾਜਰ ਹੈ। ਜਦੋਂ ਕਿ ਉਹ ਮੰਨਦੇ ਹਨ ਕਿ ਮਰਦਾਨੇ ਦਾ ਚਲਾਣਾ ਚੌਥੀ ਉਦਾਸੀ ਵੇਲੇ ਹੋ ਗਿਆ ਸੀ।
  2. .ਕਿਉਕਿ ਜਨਮਸਾਖੀਆਂ ਵਿਚ ਜਿਕਰ ਆਉਦਾ ਹੈ ਕਿ ਗੁਰੂ ਸਾਹਿਬ ਬਗਦਾਦ ਵਿਖੇ ਇਮਾਮ ਸ਼ਾਹ ਸਰਫ ਨੂੰ ਮਿਲੇ ਅਤੇ ਫਾਰਸੀ ਬੋਲਦੇ ਸਰਫ ਨਾਲ ਗੋਸਟੀਆਂ ਹੁੰਦੀਆਂ ਜਨਮਸਾਖੀਆਂ ਵਿਚ ਮਿਲਦੀਆਂ ਹਨ। ਹੁਣ ਜਦੋਂ ਅਸੀ ਬਗਦਾਦ ਦਾ ਇਤਹਾਸ ਦੇਖਦੇ ਹਾਂ ਤਾਂ ਇਮਾਮ (ਗਵਰਨਰ) ਸ਼ਰਫ ਅਲਦੀਨ ਦਾ ਰਾਜ ਕਾਲ 1529 – 1532 ਹੈ। ਜੋ ਇਹ ਸਾਬਤ ਕਰਦਾ ਹੈ ਕਿ ਗੁਰੂ ਸਾਹਿਬ 1529 ਤੋਂ 1532ਈ ਦੌਰਾਨ ਕਿਸੇ ਵੇਲੇ ਬਗਦਾਦ ਵਿਚ ਸਨ।
  3. ਦੂਸਰੇ ਪਾਸੇ ਸਾਨੂੰ ਗੁਰੂ ਸਾਹਿਬ ਦੀ ਬਾਣੀ ‘ਤਾਰਾ ਚੜਿਆ ਲੰਮਾ’ ਤੋਂ ਸੰਕੇਤ ਮਿਲਦਾ ਹੈ ਕਿ ਸਾਹਿਬ 26 ਅਗੱਸਤ 1531 ਨੂੰ ਮਦੀਨੇ ਵਿਖੇ ਸਨ। ਕਿਉਕਿ ਅਮਰੀਕਾ ਦੀ ਅਜੈਂਸੀ ਨਾਸਾ ਅਨੁਸਾਰ ਪੂਛਲ ਵਾਲਾ ਤਾਰਾ ਇਸ ਦਿਨ ਮਦੀਨੇ ਦਿਖਾਈ ਦਿੱਤਾ ਸੀ।
    ਦੂਸਰੇ ਪਾਸੇ ਜਦੋਂ ਉਸ ਦੇ ਹੱਜ ਦੀ ਤਾਰੀਖ ਵੇਖਦੇ  ਹਾਂ ਤਾਂ ਉਹ 23 ਜੁਲਾਈ 1931 ਹੈ।
  4. ਦੂਸਰੀ ਵੱਡੀ ਖੋਜ ਗੁਰੂ ਸਾਹਿਬ ਦਾ ਰਖਾਇਨ ਇਲਾਕੇ (ਮਾਘ ਦੇਸ) ਅਤੇ ਮੀਆਂਮਾਰ (ਬਰਮਾ) ਜਾਣਾ ਹੈ। ਯਾਦ ਰਹੇ ਉਹਨਾਂ ਸਮਿਆਂ ਵਿਚ ਮਾਘ ਦੇਸ ਬੰਗਾਲ ਦੇ ਬਾਦਸ਼ਾਹ ਅਲਾਉਦੀਨ ਹੁਸੈਨ ਸ਼ਾਹ ਦੇ ਤਹਿਤ ਸੀ।
    ਕਿਉਕਿ ਬਾਲਾ ਜਨਮਸਾਖੀ ਵਿਚ ਆਉਦਾ ਹੈ ਕਿ ਗੁਰੂ ਸਾਹਿਬ ਸਵੱਰਨਪੁਰ ਗਏ ਜਿਥੇ ਸੋਨੇ ਦਾ ਮਹਿਲ ਵੇਖ ਕੇ ਭਾਈ ਮਰਦਾਨੇ ਦੀਆਂ ਅੱਖੀਆਂ ਚੁੰਧਿਆ ਗਈਆਂ ਸਨ। ਦੂਸਰੇ ਪਾਸੇ ਜਦੋਂ ਆਪਾਂ ਆਵਾ (ਮਾਂਡਲੇ) ਦਾ ਇਤਹਾਸ ਦੇਖਦੇ ਹਾਂ ਤਾਂ ਉਥੋਂ ਦੇ ਰਾਜੇ ਨੇ ਸੁਨਹਿਰੀ ਮਹਿਲ ਅਤੇ ਸੁਨਹਿਰੀ ਪਗੋਡਾ ਬਣਵਾਇਆ ਸੀ ਜਿਸ ਦਾ ਉਦਘਾਟਨ ਉਸਨੇ ਫਰਵਰੀ 1511 ਈ. ਨੂੰ ਕੀਤਾ। ਜਿਸ ਤੋਂ ਗੁਰੂ ਸਾਹਿਬ ਦਾ ਇੱਕ ਤਾਂ ਮਾਂਡਲਾ ਜਾਣਾ ਅਤੇ ਦੂਸਰਾ ਸਾਲ ਸਾਬਤ ਹੁੰਦਾ ਹੈ ਕਿ ਉਹ ਫਰਵਰੀ 1511 ਤੋਂ ਬਾਦ ਹੀ ਕਿਸੇ ਵੇਲੇ ਬਰਮਾ ਗਏ।
  5. ਜਿੰਦਗੀਨਾਮੇ ਵਿਚ ਭਾਈ ਮਰਦਾਨੇ ਦੇ ਚਲਾਣੇ ਬਾਬਤ ਪਏ ਭੰਬਲਭੂਸੇ ਨੂੰ ਦੂਰ ਕੀਤਾ ਹੈ।
  6. ਤੀਸਰੀ ਵੱਡੀ ਖੋਜ ਇਹ ਹੈ ਕਿ ਗੁਰੂ ਸਾਹਿਬ ਦੇ ਵਢੇਰੇ ਈਰਾਨ ਪਾਸਿਓ ਆਏ ਸਨ। ਗੁਰਾਇਆ ਅਨੁਸਾਰ ਇਹ ਹਿਜਰਤ 2500 ਸਾਲ ਪਹਿਲਾਂ ਸ਼ੁਰੂ ਹੋਈ ਅਤੇ ਲੱਗ ਪੱਗ 500 ਈ ਤਕ ਚਲਦੀ ਰਹੀ। ਇਸ ਬਾਬਤ ਗੁਰਾਇਆ ਨੇ, ਮਹਾਰਾਜਾ ਡੇਰੀਅਸ (ਜਿਸਨੂੰ ਪੰਜਾਬ ਵਿਚ ਮਹਾਰਾਜ ਦਾਰਾ ਕਿਹਾ ਬੋਲਿਆ ਜਾਂਦਾ ਸੀ) ਦੇ ਬਹਿਸ਼ਤਾਨ ਵਿਖੇ ਮੌਜੂਦ ਸਿਲਲੇਖ ਦਾ ਹਵਾਲਾ ਦਿਤਾ ਹੈ। ਸਿਲਲੇਖ ਅਨੁਸਾਰਾ ਰਾਜਾ ਖਤਰੇਟਾ ਬੁਰੀ ਤਰਾਂ ਹਾਰਿਆ ਸੀ।
  7. ਪੰਜਾਬ ਦੀ ਅਨੇਕਾਂ ਗੋਤਾਂ ਉਹਨਾਂ ਇਲਾਕਿਆਂ ਜਾਂ ਸ਼ਹਿਰਾਂ ਦੇ ਅਧਾਰ ਤੇ ਹਨ ਜਿਥੋਂ ਇਹ ਲੋਕ ਉੱਠ ਕੇ ਆਏ ਸਨ। ਮਿਸਾਲ ਦੇ ਤੌਰ ਤੇ ਬੇਦੀ ਬਦਗੀਸ ਇਲਾਕੇ ਤੋਂ ਆਏ, ਤ੍ਰੇਹਣ ਤਹਿਰਾਨ ਤੋਂ, ਸੋਢੀ- ਸੁਘਧੀ ਤੋਂ, ਬੋਲ-ਬਲੱਕ ਵਾਲਾ ਤੋਂ ਭੱਲਾ ਬਣਿਆ।ਕੋਹੇਸਤਾਨ ਤੋਂ ਕੋਹਲੀ, ਅਣੰਦ- ਅਲਵੰਡ, ਧਵਾਣ-ਧਮਾਂਵੰਡ, ਖੁਰਾਨਾ-ਖੁਰਾਸਾਨ, ਕੱਕੜ- ਕਾਕੜ, ਜੰਜੂਆ-ਜੰਜਨ, ਬਸਰਾ-ਬਸਰਾ, ਸਾਹਨੀ- ਇਸਫਾਹਾਨੀ, ਬਾਲੀ- ਅਬਾਲੀ,  ਭਸੀਣ- ਬਦਕਸ਼ੀਨ, ਐਦਾਨ- ਅਬਾਦਾਨ, ਗੁਰਾਇਆ- ਗੌਰ, ਗਿੱਲ- ਗਿਲਾਨ, ਰੰਧਾਵਾ-ਅਰਧਾਬਿਲ (ਵਾਲਾ),  ਸਰਨਾ -ਸ਼ਰਵਾਨ, ਧੀਰ -ਧੀਕਰ, ਬਾਜਵਾ-ਅਜ਼ਰਬਾਇਜਾਨ, ਬੱਸੀ- ਬੁਸ਼ਹਿਰ, ਬੱਲ-ਬਲਖ ਆਦਿ।
    ਇਹ ਖੋਜ ਜਾਤ ਪਾਤ ਪ੍ਰਣਾਲੀ ਤੇ ਵੀ ਗਹਿਰੀ ਸੱਟ ਹੈ।
  8. ‘ਜਿੰਦਗੀਨਾਮਾ-ਗੁਰੂ ਨਾਨਕ’ ਵਿਚ ਜਨਮਸਾਖੀਆਂ ਦੇ ਬਾਦਸ਼ਾਹ ਕਾਰੂ ਹਮੀਦ ਨੂੰ ਵੀ ਇਤਹਾਸ ਵਿਚੋਂ ਪਛਾਣ ਲਿਆ ਹੈ ਜੋ ਰਾਜਾ ਹਮੀਦੁਨ ਸੀ ਜੋ ਇਲਾਕੇ ਦੇ ਪਿਰਾਮਿਡਾਂ (ਤਿਕੋਣੇ ਮੀਨਾਰਾਂ) ਦੀ ਛਿੱਪੀ ਦੌਲਤ ਕੱਢਿਆ ਕਰਦਾ ਸੀ।
  9. ਬੇਬੇ ਨਾਨਕੀ ਜੀ ਦੇ ਚਲਾਣੇ ਦੀ ਤਾਰੀਖ ਕੱਢ ਲਈ ਹੈ।
  10. ਜਿੰਦਗੀਨਾਮਾ ਵਿਚ ਆਇਆ ਹੈ ਕਿ ਗੁਰੂ ਸਾਹਿਬ ਦਿੱਲੀ ਦੀ ਲੋਧੀ ਸਲਤਨਤ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਗਿਣਦੇ ਸਨ ਜੋ ਮੰਦਰ ਢੁਹਾ ਰਹੀ ਸੀ ਤੇ ਇਨਸਾਫ ਕਰਨ ਵੇਲੇ ਮਜ੍ਹਬੀ ਪੱਖਪਾਤ ਕਰਦੀ ਸੀ। ਜਿੰਦਗੀਨਾਮੇ ਅਨੁਸਾਰ ਲੋਧੀ ਸੁਲਤਾਨ ਨੇ ਗੁਰੂ ਸਾਹਿਬ ਦੇ ਦਿੱਲੀ ਆਉਣ ਤੇ ਪਾਬੰਦੀ ਲਾ ਦਿੱਤੀ ਸੀ। ਏਸੇ ਕਰਕੇ ਗੁਰੂ ਸਾਹਿਬ ਪਹਿਲਾਂ ਬਾਬਰ ਦੇ ਹੱਕ ਵਿਚ ਸਨ ਤੇ ਉਹਨੂੰ ਅਸੀਸ ਦਿੱਤੀ ਸੀ, ਪਰ ਜਦੋਂ ਉਸ ਨੇ ਵੀ ਲਾਹੌਰ, ਦੀਪਾਲਪੁਰ ਅਤੇ ਸੈਦਪੁਰ (ਏਮਨਾਬਾਦ) ਕਤਲੇਆਮ ਕੀਤਾ ਤਾਂ ਉਸ ਦੇ ਵੀ ਵਿਰੋਧ ਵਿਚ ਹੋ ਗਏ।
  11. ਜਿੰਦਗੀਨਾਮਾ ਵਿਚ ਆਇਆ  ਹੈ ਕਿ ਕਿਵੇ ਕਦੀ ਸਮਾਜ ਨੂੰ ਫਿਰਕਾਪ੍ਰਸਤੀ ਦੀ ਅੱਗ ਦਾ ਸੇਕ ਲਗਦਾ ਹੈ ਕਿ ਕਿਵੇ ਇਕ ਬੋਹੜ ਦੇ ਤਿੰਨ ਪੱਤਿਆਂ ਪਿੱਛੇ 16 ਲੋਕ ਕਤਲ ਕਰ ਦਿੱਤੇ ਗਏ।
  12. ਜਿੰਦਗੀਨਾਮਾ ਅਨੁਸਾਰ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਬਾਬਤ ਜੋ ਦੁਵੱਲੇ ਫੁੱਲ ਰੱਖਣ ਵਾਲੀ ਗਲ ਹੈ ਉਹ ਬਾਦ ਵਿਚ ਜੋੜੀ ਗਈ ਹੈ।
  13. ਪੁਸਤਕ ‘ਜਿੰਦਗੀਨਾਮਾ ਗੁਰੂ ਨਾਨਕ’ ਦਾ ਮੂਲ ਵਿਚਾਰ ਇਹ ਹੈ ਕਿ ਸਾਰੀ ਸ੍ਰਿਸਟੀ ਜਾਂ ਸਾਰੇ ਬ੍ਰਹਿਮੰਡ ਸਮੇਤ ਬਨਾਸਪਤੀ ਅਤੇ ਪ੍ਰਾਣੀ ਪ੍ਰਨਾਲੀ (ਐਨੀਮਲ ਕਿੰਗਡਮ) ਦਾ ਬੀਅ ਇਕ ਹੈ। ਜਿਸ ਕਰਕੇ ਜਾਤੀ ਕਬੀਲਾਈ ਭੇਦ ਭਾਵ ਗੁਰੂ ਨਾਨਕ ਦੇ ਘਰ ਮਨਜੂਰ ਨਹੀ।
  14. ਜਿੰਦਗੀਨਾਮੇ ਵਿਚ ਗੁਰਬਾਣੀ ਦੇ ਅਨੇਕਾਂ ਸ਼ਬਦਾਂ ਦੀ ਘਟਨਾਵਾਂ ਨਾਲ ਪਛਾਣ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਦੇ ਵਿਆਹ ਮੌਕੇ ਸਿਹਰਾ ਖੁੱਦ ਪੜਿਆ ਸੀ।
  15. ਇਸ ਪ੍ਰਕਾਰ 528 ਸਫਿਆਂ ਵਿਚ ‘ਜਿੰਦਗੀਨਾਮਾ ਗੁਰੂ ਨਾਨਕ’ ਖੋਜਾਂ ਨਾਲ ਭਰਪੂਰ ਹੈ।
  16. ਗੁਰੂ ਸਾਹਿਬ ਬਾਬਤ ਜੰਮੂ ਕਸ਼ਮੀਰ ਇਲਾਕੇ ਵਿਚ ਇਕ ਸਿਲਲੇਖ ਲੱਭਾ ਹੈ ਜਿਸ ਬਾਬਤ ਅੱਜ ਤਕ ਸਿੱਖ ਜਗਤ ਨੂੰ ਕੋਈ ਪਤਾ ਨਹੀ ਸੀ।
  17. ਪੰਜਾਬ ਵਿਚ ਹੀ ਗੁਰੂ ਸਾਹਿਬ ਬਾਬਤ 400 ਸਾਲ ਪੁਰਾਣੇ ਮੁਢਲੀ ਗੁਰਮੁਖੀ ਵਿਚ ਦੋ ਸਿਲਲੇਖ ਲੱਭੇ ਹਨ।
  18. ਗੁਰਬਾਣੀ ਦੇ ਕੋਈ 40-50 ਪਵਿਤ੍ਰ ਸ਼ਬਦਾਂ ਨੂੰ ਘਟਨਾਵਾਂ ਨਾਲ ਜੁੜਿਆ ਲੱਭਾ ਹੈ। ਮਿਸਾਲ ਦੇ ਤੌਰ ਤੇ ਉਹ ਜਵਾਨ ਨੂੰਹ ਜਿਹੜੀ ਕਹਿੰਦੀ ਸੀ ਕਿ ਤੰਗ ਸੂਟ ਕਰਕੇ ਮੇਰੇ ਕੋਲੋਂ ਜਿਆਦਾ ਲਿਫਿਆ ਨਹੀ ਜਾਂਦਾ ਮੈਂ ਮੱਥਾ ਕਿਵੇ ਟੇਕਾਂ (ਉਤੰਗੀ ਪੇਉਰੀ ਗਹਿਰੀ ਗੰਭੀਰੀ) ਨੂੰ ਪਛਾਣਿਆ ਗਿਆ ਹੈ ਕਿ ਕਿਹੜੇ ਪਿੰਡ ਦੀ ਸੀ? ਸਿਕੰਦਰ ਲੋਧੀ ਦੀ ਮੌਤ ਬਾਰੇ ਆਏ ਜਿਕਰ ਵਾਲਾ ਸ਼ਬਦ ਪਛਾਣਿਆ ਹੈ। ਗੁਰੂ ਸਾਹਿਬ ਨੇ ਇਕ ਛਿੰਝ ਵੇਖੀ ਸੀ ਉਹ ਕਿਹੜਾ ਪਿੰਡ ਸੀ ਪਛਾਣਿਆ ਗਇਆ ਹੈ। ਜਨਮਸਾਖੀਆਂ ਦੇ ਫੈਲਸੂਫ (ਫਿਲਾਸਫਰ) ਪਿੰਡ ਲੱਭਾ ਹੈ।ਚਰਪੱਟ ਵਣੀ ਜਿਸ ਨੂੰ ਵਿਦਵਾਨ ਚੰਬੇ ਵਿਚ ਲੱਭਦੇ ਪਏ ਸੀ ਲੱਭ ਲਈ ਗਈ ਹੈ। ਇਸ ਪ੍ਰਕਾਰ ਕੋਈ 25-30 ਸ਼ਬਦ ਪਛਾਣੇ ਗਏ ਹਨ।
  19. ਗੁਰੂ ਸਾਹਿਬ ਬਗਦਾਦ ਕਿਓ ਗਏ, ਕਾਰਨ ਲੱਭ ਲਿਆ ਹੈ।
  20. ਇਹ ਲਿਖਾਰੀਆਂ ਦੀ ਜਿਆਦਤੀ ਹੈ ਜਿਹੜੇ ਕਹਿੰਦੇ ਗੁਰੂ ਸਾਹਿਬ ਬਗਦਾਦ ਤੋਂ ਹੋਰ ਪੱਛਮ ਪਾਸੇ ਵੀ ਗਏ। ਜਿੰਦਗਨਾਮੇ ਅਨੁਸਾਰ ਗੁਰੂ ਸਾਹਿਬ ਅਫਗਾਨਿਸਤਾਨ ਤੋਂ ਉਤਰ ਦੇ ਦੇਸਾਂ ਵਿਚ ਵੀ ਨਹੀ ਸਨ ਗਏ। ਏਸੇ ਤਰਾਂ ਬਰਮਾਂ ਤੇ ਪੂਰਬ ਅਤੇ ਪੂਰਬ ਦੱਖਣ ਵਿਚ ਜਾਣਾਂ ਲਿਖਾਰੀਆਂ ਦੇ ਸਿਰਫ ਸੁਫਨੇ ਹਨ।
  21. ਸਾਬਤ ਕੀਤਾ ਗਿਆ ਹੈ ਕਿ ਏਮਨਾਬਾਦ ਦੀ ਚੱਕੀ ਨਕਲੀ ਹੈ ਜਿਸ ਨੂੰ ਗੁਰੂ ਸਾਹਿਬ ਨਾਲ ਜੋੜਿਆ ਗਇਆ ਸੀ। ਤਸਕਰ ਇਹ ਚੱਕੀ ਇੰਗਲੈਂਡ ਲੈ ਗਏ ਹਨ।
  22. ਇਕ ਵੇਰਾਂ ਇਕ ਮੁਸਲਮ ਪੀਰ ਨੇ ਕਹਿ ਦਿੱਤਾ ਕਿ ਬਾਬੇ ਨਾਨਕ ਜਿਹੜੀ ਸੰਗਤ ਇਕੱਠੀ ਕਰ ਲਈ ਉਹਦੇ ਮਗਰੋਂ ਸਭ ਇਸਲਾਮ ਵਿਚ ਜ਼ਜ਼ਬ ਹੋ ਜਾਏਗੀ। ਜਦੋਂ ਗੁਰੂ ਸਾਹਿਬ ਨੂੰ ਇਸ ਬਿਆਨ ਦਾ ਪਤਾ ਲੱਗਾ ਤਾਂ ਆਪ ਗੁਰੂ ਸਾਹਿਬ ਪੀਰ ਨੂੰ ਮਿਲਣ ਗਏ। ਪੀਰ ਬਹੁਤ ਸ਼ਰਮਿੰਦਾ ਹੋਇਆ। ਗੁਰੂ ਸਾਹਿਬ ਨੇ ਕਿਹਾ ਪੀਰ ਜੀ ਭੁਲਿਓ ਨਾਂ ਵੱਡੇ ਵੱਡੇ ਮਹਾਂਸਾਗਰਾਂ ਵਿਚ ਕਿਤੇ ਕਿਤੇ ਖੂਬਸੂਰਤ ਦੀਪ ਵੀ ਬਰਕਰਾਰ ਰਹਿੰਦੇ ਹਨ। ਸਾਰੀ ਗਲ ਤਸਵੀਰਾਂ ਨਾਲ ਦੱਸੀ ਹੈ।
  23. ਕਰਤਾਰਪੁਰ ਲਾਂਘੇ ਦਾ ਨਿੱਜੀ ਗਿਆਨ ਹੋਣ ਕਰਕੇ ਸਾਰੀ ਗਲ ਵਿਸਥਾਰ ਨਾਲ ਦੱਸੀ ਹੈ।
  24. ਸਾਬਤ ਕੀਤਾ ਹੈ ਕਿ ਗੁਰੂ ਸਾਹਿਬ ਦੀ ਪਵਿਤ੍ਰ ਦੇਹ ਦੁਆਲੇ ਫੁੱਲ ਰੱਖਣ ਵਾਲੀ ਗਲ ਝੂਠੀ ਹੈ ਤੇ ਬਾਦ ਵਿਚ ਜੋੜੀ ਗਈ ਹੈ।
  25. ਕਿਤਾਬ ਵਿਚ ਕੋਈ 66 ਵੱਡੇ ਫੁਟ ਨੋਟ ਹਨ। ਜਿੰਨਾਂ ਵਿਚ ਸਵਾਲਾਂ ਦੇ ਜਵਾਬ ਹਨ ਕਿ ਕੀ ਗੁਰੂ ਸਾਹਿਬ ਕੇਸਧਾਰੀ ਨਹੀ ਸਨ? ਕੀ ਗੁਰੂ ਸਾਹਿਬ ਨੇ ਕੌਤਕ ਨਹੀ ਸਨ ਕੀਤੇ? ਮੌਜੂਦਾ ਕਰਾਮਾਤਾਂ ਦੀਆਂ ਕੋਈ 25-30 ਮਿਸਾਲਾਂ ਦਿੱਤੀਆਂ ਹਨ।
  26. ਉਹਨਾਂ ਦਿਨਾਂ ਦੇ ਹੱਜ ਬਾਰੇ ਖੋਜ ਹੈ ਕਿ ਕੀ ਸਾਧਨ ਸਨ ਕਿੰਨਾ ਸਮਾਂ ਲਗਦਾ ਸੀ ਅਤੇ ਤਾਰੀਖਾਂ ਆਦਿ।
  27. ਗੁਰੂ ਸਾਹਿਬ ਦੇ ਚਲਾਣੇ ਬਾਰੇ ਪੁਰਾਣਾ ਸਰੋਤ ਖੋਜ ਕੇ ਵਿਸਥਾਰ ਨਾਲ ਦੱਸਿਆ ਗਇਆ ਹੈ।
  28. ਗੁਰੂ ਸਾਹਿਬ ਨੇਪਾਲ ਪਹਿਲੀ ਉਦਾਸੀ ਵੇਲੇ ਹੀ ਗਏ ਸਨ। ਲਿਖਾਰੀ ਗਲਤ ਹਨ ਜੋ ਤੀਸਰੀ ਉਦਾਸੀ ਲਿਖਦੇ ਹਨ।
  29. ਗੁਰੂ ਸਾਹਿਬ ਦਾ ਮਾਂਡੋ (ਮੱਧ ਪ੍ਰਦੇਸ) ਜਾਣਾ ਸਾਬਤ ਕੀਤਾ ਹੈ।
  30. ਜਨਮਸਾਖੀਆਂ ਦੀ ਸਿੱਧੋਂ ਕੀ ਬਸਤੀ ਦੀ ਪਛਾਣ ਕਰ ਲਈ ਹੈ।
  31. ਜਨਮਸਾਖੀਆਂ ਦੇ ਧਨਾਸਰੀ ਦੇਸ ਅਤੇ ਬਿਸੀਅਰ ਦੇਸਾਂ ਦੀ ਪਛਾਣ ਕੀਤੀ ਗਈ ਹੈ।
  32. ਉਹ ਸਥਾਨ ਉਜਾਗਰ ਕੀਤਾ ਹੈ ਜਿਥੇ ਰਾਜਕੁਮਾਰੀ ਨੂੰ ਰਾਜਕੁਮਾਰ ਬਣਾ ਦਿੱਤਾ ਸੀ।
  33. ਇਕ ਹੋਰ ਬੜੀ ਦਿਲਚਸਪ ਗਲ ਸਾਹਮਣੇ ਆਈ ਹੈ ਕਿ ਸਿੱਖਾਂ ਅਤੇ ਮੁਸਲਮਾਨਾਂ ਵਿਚ ਦੁਫੇੜ ਪੈਣ ਤੋਂ ਪਹਿਲਾਂ ਕੁਝ ਗੁਰਦੁਆਰੇ ਮੁਸਲਮਾਨ ਸ਼ਰਧਾਲੂਆਂ ਦੇ ਕੰਟਰੋਲ ਤਹਿਤ ਸਨ। ਇਹਨਾਂ ਵਿਚੋਂ ਇਕ ਤਾਂ ਪ੍ਰਮੁਖ ਗੁਰਦੁਆਰਾ ਹੈ। ਗੁਰੂ ਨਾਨਕ ਸਚ ਮੁੱਚ ਸਮੁੱਚੀ ਮਾਨਵਤਾ ਸੀ।
Close Bitnami banner
Bitnami