ਜਿਲਦ ਦੀ ਤਸਵੀਰ ਵਿਚ ਅਸਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਪੁਜੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।
ਬਰ੍ਹਿਮੰਡ ਦੀ ਤਸਵੀਰ ਵਿਚ ਕੁਝ ਗ੍ਰਹਿ ਅਤੇ ਧਰਤੀ ਮਾਤਾ ਨੂੰ ਵਿਖਾਇਆ ਹੈ ਅਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਗਤ ਦਾ ਮੂਲ ਇਕ ਓਂਕਾਰ ਹੈ, ‘ਏਕਾ’। ਹਿਸਾਬ ਵਾਲਾ ਏਕਾ (1) ਅਕਾਲ ਪੁਰਖ ਦਾ ਪ੍ਰਤੀਕ ਹੈ। ਇਸ ਕਰਕੇ ਵੱਖ ਵੱਖ ਭਾਸ਼ਾਵਾਂ ਦਾ ਏਕਾ ਦਿਤਾ ਗਿਆ ਹੈ।