In punjabi hindi and urdu
ਅਰੋੜਿਆਂ ਦਾ ਇਤਹਾਸ
ਇਸਲਾਮ ਮਜ੍ਹਬ ਦੀ ਸਿਫਤ ਹੈ ਕਿ ਜਿਸ ਇਲਾਕੇ ਵਿਚ ਗਿਆ ਬਾਕੀ ਸਭ ਧਰਮਾਂ ਨੂੰ ਮਲੀਆਮੇਟ ਕਰ ਦਿੱਤਾ। ਪਰ ਇਕ ਕੌਮ ਅਜਿਹੀ ਵੀ ਹੈ ਜਿਸ ਦਾ ਇਸਲਾਮ ਨਾਲ ਪਹਿਲੇ ਦਿਨ ਤੋਂ ਹੀ ਵਾਹ ਪੈ ਗਿਆ ਜਾਂ ਟਾਕਰਾ ਹੋ ਗਿਆ, ਉਹ ਮੁਸਲਮਾਨਾਂ ਦੇ ਅਧੀਨ ਹੋ ਗਈ ਪਰ ਹੈਰਾਨੀ ਦੀ ਗਲ ਇਸ ਕੌਮ ਨੇ ਇਸਲਾਮ ਦਾ ਅਸਰ ਨਾਂ ਕਬੂਲਿਆ।
ਉਹ ਹੈ ਭਾਰਤੀ ਉਪ ਮਹਾਂਦੀਪ ਦੀ ਪਹਿਲੀ ਕੌਮ, ਪੰਜਾਬ ਦੇ ਅਰੋੜੇ ਜਿੰਨਾਂ ਤੇ 711 ਈ ਵਿਚ ਹੀ ਅਰਬੀ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਸੀ। ਦਰ ਅਸਲ ਮੁਸਲਮਾਨਾਂ ਦਾ ਮੰਨਣਾ ਹੈ ਕਿ 711 ਦੇ ਹਮਲੇ ਨੇ ਹੀ ਭਾਰਤੀ ਉਪ ਮਹਾਂਦੀਪ ਵਿਚ ਇਸਲਾਮ ਦੀ ਨੀਂਹ ਰੱਖੀ ਸੀ।
ਰੋੜੇ ਸਿੱਖ ਧਰਮ ਦੀ ਰੀੜ ਦੀ ਹੱਡੀ ਹੈਨ। ਸਿੰਧ ਮੁਲਤਾਨ ਅਤੇ ਹੋਰ ਪੱਛਮੀ ਇਲਾਕਿਆਂ ਵਿਚ ਇਹਨਾਂ ਇਸਲਾਮ ਦੇ ਵਧਦੇ ਪ੍ਰਭਾਵ ਅਤੇ ਸਖਤ ਹਾਲਾਤਾਂ ਦੇ ਬਾਵਜੂਦ ਆਪਣੇ ਅਕੀਦੇ ਨੂੰ ਬਚਾ ਕੇ ਰੱਖਿਆ ਹੈ। ਭਾਰਤ ਵਿਚ ਵੱਡੀ ਗਿਣਤੀ ਵਿਚ ਇਹ ਹਿੰਦੂ ਹਨ ਪਰ ਨਾਲ ਸਿੱਖ ਧਰਮ ਦਾ ਵੀ ਪੂਰਾ ਸਤਿਕਾਰ ਕਰਦੇ ਹਨ।
ਇਹ ਸਿਰਫ ਇਤਹਾਸ ਦੀ ਹੀ ਗਲ ਨਹੀ, ਅੱਜ ਵੀ ਅਫਗਾਨਿਸਤਾਨ ਜਿਹੇ ਇਲਾਕਿਆਂ ਵਿਚ ਅਰੋੜੇ ਆਪਣੇ ਕੇਸਾਂ ਖਾਤਰ ਜਾਨ ਦੇ ਦੇਣਗੇ। ਇਸ ਹੱਦ ਤਕ ਇਨਾਂ ਦਾ ਸਿੱਖੀ ਵਿਚ ਭਰੋਸਾ ਹੈ। ਗੁਰੂ ਦੇ ਭਰੋਸੇ ਕਰਕੇ ਹੀ ਇਹ ਲੋਕ ਕਿਤੇ ਕਿਤੇ ਬਹੁਤ ਹੀ ਧਨਾਢ ਲੋਕਾਂ ਵਿਚ ਗਿਣੇ ਜਾਂਦੇ ਹਨ।
ਅਰੋੜੇ ਪੰਜਾਬੀ ਦੀ ਸਭ ਤੋਂ ਮਹੱਤਵਪੂਰਨ ਵਪਾਰੀ ਜਮਾਤ ਹੈ। ਦਿੱਖ ਪੱਖੋ ਇਹ ਜਿਆਦਾਤਰ ਗੋਰੇ ਚਿੱਟੇ ਹੀ ਹੁੰਦੇ ਹਨ ਪਰ ਜਿੱਥੋਂ ਤਕ ਖੂਬਸੂਰਤੀ ਦਾ ਸਬੰਧ ਇਹ ਖੱਤਰੀਆਂ ਤੋਂ ਦੂਸਰੇ ਨੰਬਰ ਤੇ ਹਨ। ਇਹ ਸਿੰਧ ਵਿਚ ਵੀ ਪਾਏ ਜਾਂਦੇ ਹਨ ਪਰ ਉਥੇ ਇਹ ਆਪਣੀ ਪਛਾਣ ਗਵਾ ਚੁੱਕੇ ਹਨ।
ਇਹਨਾਂ ਦੀ ਦਿਖ ਰਿਖ ਤੋਂ ਲਗਦਾ ਹੈ ਕਿ ਇਹ ਮੂਲ ਰੂਪ ਉਰਾਲ ਪਰਬਤ/ ਦਰਿਆ ਦੇ ਆਲੇ ਦੁਆਲਿਓ ਅੱਜ ਤੋਂ ਕੋਈ 3000 ਸਾਲ ਪਹਿਲਾਂ ਭਾਰਤ ਵਿਚ ਦਾਖਲ ਹੋਏ। ਮਤਲਬ ਖੱਤਰੀਆਂ ਦੇ ਭਾਰਤ ਆਉਣ ਤੋਂ ਕੋਈ 1000 ਸਾਲ ਪਹਿਲਾਂ। ਇਹਨਾਂ ਦੀ ਹਿਜਰਤ ਦਾ ਕਾਰਨ ਵੀ ਰਾਜਨੀਤਕ ਹੋ ਸਕਦੈ। ਇਤਹਾਸ ਵਿਚ ਅਸੀ ਦੇਖਦੇ ਹਾਂ ਕਿ ਜਦੋਂ ਕੋਈ ਕਬੀਲਾ ਯੁਧ ਹਾਰ ਜਾਂਦਾ ਸੀ ਤਾਂ ਉਹ ਬਚਾਅ ਲਈ ਇਧਰ ਉਧਰ ਦੌੜਦਾ ਸੀ।
ਵਿਦਵਾਨਾਂ ਦਾ ਮੰਨਣਾ ਹੈ ਕਿ ਜਦੋਂ ਆਰੀਆ ਲੋਕਾਂ ਭਾਰਤ ਵਿਚ ਦਾਖਲਾ ਲਿਆ ਤਾਂ ਪਹਿਲਾਂ ਇਹ ਸਿੰਧ ਵਲ ਗਏ ਕਿਉਕਿ ਉੱਤਰ ਪਾਸੇ ਹਿਮਾਲੀਆ ਪਹਾੜ ਵੱਡੀ ਰੁਕਾਵਟ ਰਿਹਾ ਹੈ। ਏਸੇ ਅਸੂਲ ਤਹਿਤ ਇਹ ਪਹਿਲਾਂ ਸਿੰਧ ਵਿਚ ਬੈਠੇ।
ਰੋੜ ਸ਼ਹਿਰ ਸਿੰਧ ਦੀ ਰਾਜਧਾਨੀ ਹੋਇਆ ਕਰਦੀ ਸੀ। ਇਸ ਬਾਰੇ ਇਤਹਾਸਿਕ ਜਿਕਰ ਚਚਨਾਮਾ ਵਿਚ ਵੀ ਮਿਲਦਾ ਹੈ ਜਦੋਂ ਮੁਸਲਮਾਨ ਹਮਲਾਵਰ ਮੁਹੰਮਦ ਬਿਨ ਕਾਸਮ ਨੇ 711 ਈ ਵਿਚ ਸਿੰਧ ਫਤਹਿ ਕੀਤਾ ਸੀ। ਅਰਬ ਇਤਹਾਸ ਵਿਚ ਇਹਨੂੰ ਅਲ ਰੂੜ ਜਾਂ ਅਲ ਰੋੜ ਲਿਖਿਆ ਹੈ।
ਮਹਾਂ ਭਾਰਤ ਵਿਚ ਆਉਦਾ ਹੈ ਕਿ ਰੋੜ ਵਿਖੇ ਸੌਵੀਰਾ ਕੌਮ ਦਾ ਰਾਜ ਸੀ। ਬੋਧੀ ਗ੍ਰੰਥਾਂ ਵਿਚ ਸ਼ਹਿਰ ਦਾ ਨਾਂ ਰੋੜੁਕਾ ਲਿਖਿਆ ਹੈ ਭਾਵ ਰੋੜਿਆਂ ਦਾ। ਇਹ ਗੱਲਾਂ 450 ਈ. ਪੂਰਬ ਦੀਆਂ ਹਨ।ਇਹ ਵੀ ਜਿਕਰ ਮਿਲਦਾ ਹੈ ਕਿ ਰੋੜ ਮਹੱਤਵਪੂਰਨ ਵਪਾਰਕ ਕੇਂਦਰ ਸੀ।ਜਿਸ ਦਾ ਮਤਲਬ ਵਪਾਰ ਰੋੜਿਆਂ ਦੇ ਖੂਨ ਵਿਚ ਹੈ।
ਹਾਂ ਹਰਿਆਣੇ ਵਿਚ ਇਕ ਖਾਸ ਜਾਤ ਹੈ ਜਿਹਨਾਂ ਨੂੰ ਰੋੜ ਕਿਹਾ ਜਾਂਦਾ ਹੈ ਓਹ ਮੁੱਖ ਤੌਰ ਤੇ ਖੇਤੀ ਬਾੜੀ ਹੀ ਕਰਦੇ ਹਨ। ਇਹ ਰੋੜ ਕੋਈ 500- 1000 ਸਾਲ ਪਹਿਲਾਂ ਅਰੋੜਿਆਂ ਤੋਂ ਵਿੱਛੜ ਹਰਿਆਣੇ ਵਿਚ ਆ ਬੈਠੇ। ਇਥੇ ਇਹ ਕਰਨਾਲ ਅਤੇ ਕੁਲਸ਼ੇਤਰ ਦੇ ਕੁਝ ਪਿੰਡਾਂ ਵਿਚ ਹਨ ਅਤੇ ਕਾਰ ਵਿਹਾਰ ਪੱਖੋਂ ਜਾਟਾਂ ਨਾਲ ਮਿਲਦੇ ਜੁਲਦੇ ਹਨ।
ਹਾਲਾਂ ਜੁਗਾਂ ਜੁਗਾਂਤਰਾਂ ਤੋਂ ਅਰੋੜਿਆਂ ਨੇ ਕਠਿਨ ਹਾਲਾਤਾਂ ਵਿਚ ਰਹਿਣਾ ਸਿਖ ਲਿਆ ਹੈ ਪਰ 1947 ਵੇਲੇ ਇਹ ਲੋਕ ਵੀ ਵੇਖਾ ਵੇਖੀ ਪੱਛਮੀ ਪੰਜਾਬ ਛੱਡ ਆਏ। ਹਾਲਾਂ ਜੇ ਓਥੇ ਵੀ ਰਹਿ ਜਾਂਦੇ ਤਾਂ ਇਹਨਾਂ ਨੂੰ ਕੋਈ ਫਰਕ ਨਹੀ ਸੀ ਪੈਣਾ। ਦਰ ਅਸਲ ਇਹਨਾਂ ਦੀ ਸਿਫਤ ਹੈ ਕਿ ਇਹ ਧਰਮ ਆਪਣਾ ਮੰਨਦੇ ਹਨ ਪਰ ਅਗਲੇ ਦੇ ਅਕੀਦੇ ਦੀ ਵੀ ਕਦਰ ਕਰਦੇ ਹਨ, ਅਗਲੇ ਦੇ ਸਾਹਮਣੇ ਸਤਿਕਾਰ ਕਰਦੇ ਹਨ। ਇਹ ਕਦੀ ਟਕਰਾਅ ਵਿਚ ਨਹੀ ਆਉਦੇ। ਮਿਸਾਲ ਦੇ ਤੌਰ ਤੇ ਇਹਨਾਂ ਦੀ ਦੁਕਾਨ ਤੇ ਕਦੀ ਬਹਿਸ ਛਿੜ ਜਾਏ ਕਿ ਇਸਲਾਮ ਬਹੁਤ ਸ਼ਾਂਤਮਈ ਮਜ਼੍ਹਬ ਹੈ ਤਾਂ ਇਹ ਇਕ ਮਿੰਟ ਵਾਸਤੇ ਮੰਨ ਜਾਣਗੇ ਹਾਂ ਭਈ ਗਲ ਏਸੇ ਤਰਾਂ ਹੀ ਹੈ।
ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਬਾਦ ਜੇ ਕੋਈ ਸਿੱਖੀ ਸਾਹਿਤ ਮਿਲਦਾ ਹੈ ਤਾਂ ਉਹ ਹੈ ਮੱਕੇ ਮਦੀਨੇ ਦੀ ਗੋਸ਼ਟਿ। ਕੋਈ ਹੈਰਾਨੀ ਦੀ ਗਲ ਨਹੀ ਕਿ ਇਹ ਕਿਸੇ ਅਰੋੜੇ ਗੁਰਸਿੱਖ ਦੀ ਹੀ ਲਿਖੀ ਹੋਈ ਹੈ। ਇਥੇ ਉਸ ਨੇ ਇਸਲਾਮ ਅਤੇ ਸਿੱਖ ਧਰਮ ਦੀ ਤੁਲਨਾ ਕੀਤੀ ਹੈ ਉਹ ਬੜੀ ਖੂਬਸੂਰਤੀ ਨਾਲ।
ਉਂਜ 1947 ਦੀ ਹਿਜਰਤ ਉਪਰੰਤ ਬਹੁਤ ਸਾਰੇ ਮੁਲਤਾਨੀ ਅਰੋੜੇ ਵੀ ਹਰਿਆਣੇ ਵਿਚ ਵਸਾਏ ਗਏ ਹਨ।
ਕਈ ਗ੍ਰੰਥਾਂ ‘ਚ ਆਉਦਾ ਹੈ ਕਿ ਅਰੋੜ ਸ਼ਹਿਰ ਵਿਚ ਬਾਰ ਬਾਰ ਰੇਤ ਦੇ ਤੂਫਾਨ ਆਏ ਜਿਸ ਕਰਕੇ ਵਸਨੀਕ ਇਥੋਂ ਹਿਜਰਤ ਕਰ ਗਏ। ਇਕ ਸਰੋਤ ਵਿਚ ਆਉਦਾ ਹੈ ਕਿ 962 ਈ. ਦੇ ਭੂਚਾਲ ਆਉਣ ਕਰਕੇ ਦਰਿਆ ਸਿੰਧ ਦਾ ਵਹਾਅ ਬਦਲ ਗਿਆ ਜਿਸ ਕਰਕੇ ਅਰੋੜੇ ਲੋਕ ਅਰੋੜ ਸ਼ਹਿਰ ਨੂੰ ਛੱਡ 10 ਕਿਲੋਮੀਟਰ ਪੱਛਮ ਵਿਚ ਦਰਿਆ ਸਿੰਧ ਕੰਢੇ ਜਾ ਬੈਠੇ ਅਤੇ ਰੋੜੀ ਸ਼ਹਿਰ ਵਸਾਇਆ ਜੋ ਅੱਜ ਵੀ ਜਿੱਲਾ ਸੱਖਰ ਦਾ ਵਧਦਾ ਫੁੱਲਦਾ ਨਗਰ ਹੈ।
ਸੋ ਰੋੜੀ ਹੋਇਆ ਅਰੋੜਿਆਂ ਦਾ ਮੂਲ ਸਥਾਨ।
ਉਂਜ ਇਤਹਾਸਿਕ ਰੋੜ ਸ਼ਹਿਰ ਦੇ ਖੰਡਰਾਤ ਅੱਜ ਵੀ ਮਿਲਦੇ ਹਨ।
ਕਈ ਲੋਕਾਂ ਦਾ ਇਹ ਖਿਆਲ ਵੀ ਹੈ ਕਿ ਇਹਨਾਂ ਦੇ ਰੋੜਾ ਨਾਂ ਪਿੱਛੇ ਕਾਰਨ ਇਹ ਹੈ ਕਿ ਇਹ ਯੂਨਾਨੀ ਬਾਦਸ਼ਾਹ ਸਿਕੰਦਰ ਦੀ ਫੌਜ ਨਾਲ ਆਏ ਸਨ ਅਤੇ ਰੋੜਾ ਸੁੱਟਣ ਵਾਲੀ ਤੋਪ ਚਲਾਉਣ ਦੇ ਮਾਹਰ ਸਨ। ਇਸ ਕਰਕੇ ਇਨਾਂ ਦਾ ਨਾਂ ਰੋੜਾ ਪਿਆ। ਪਾਰ ਸਾਨੂੰ ਇਹ ਦਲੀਲ ਨਹੀ ਜਚਦੀ।
ਪਰ ਸਾਨੂੰ ਸਿੰਧ ਦੇ ਰੋੜ ਸ਼ਹਿਰ ਨਾਲ ਜੋ ਇਨਾਂ ਦਾ ਸਬੰਧ ਹੈ ਉਹ ਜਿਆਦਾ ਸਹੀ ਲਗਦਾ ਹੈ। ਹੋ ਸਕਦਾ ਪੁਰਾਣਾ ਸ਼ਹਿਰ ਹੋਣ ਕਰਕੇ ਓਥੇ ਜਿਆਦਾ ਇੱਟਾਂ ਰੋੜੇ ਹੋਣ।
ਕੁਝ ਵੀ ਹੋਏ ਅਰੋੜੇ ਹੈਨ ਰੋੜਿਆਂ ਵਾਂਙੂ ਸਖਤ ਜਾਨ।
ਵਪਾਰ ਵਿਚ ਅਰੋੜਿਆਂ ਦਾ ਕੋਈ ਸਾਨੀ ਨਹੀ। ਅਗਰਵਾਲ ਬਣੀਏ ਪੰਜਾਬ ਦੀ ਮੂਲ ਵਪਾਰੀ ਕੌਮ ਹੈ ਪਰ ਕਿਹਾ ਜਾਂਦਾ ਹੈ ਕਿ ਜੇ ਬਣੀਏ ਦੇ ਗਵਾਂਢ ਵਿਚ ਅਰੋੜਾ ਦੁਕਾਨ ਖੋਲ ਲਵੇ ਤਾਂ ਬਣੀਆ ਓਥੋਂ ਪੱਤਰਾ ਵਾਚ ਜਾਂਦਾ ਹੈ। ਵਪਾਰ ਵਿਚ ਇਨਾਂ ਦੀ ਸਿਫਤ ਹੈ ਕਿ ਇਹ ਕੋਸ਼ਿਸ਼ ਕਰਦੇ ਹਨ ਗਾਹਕ ਦਾ ਦਿਮਾਗ ਪੜ੍ਹਨ ਦੀ। ਹਾਲਾਂ ਬਾਣੀਆ ਸਹਿਜ ਵਿਚ ਚਲਦਾ ਹੈ ਪਰ ਮੌਕਾ ਆਉਣ ਤੇ ਅਰੋੜਾ ਮੋਟਾ ਰਗੜਾ ਵੀ ਲਾ ਸਕਦਾ ਹੈ।
ਰੋੜੇ ਖਾਣ ਨੂੰ ਵੀ ਤਗੜੇ ਤੇ ਮਿਹਨਤ ਨੂੰ ਤਗੜੇ। ਮਿਹਨਤ ਪੱਖੋ ਇਹਨਾਂ ਦਾ ਕੋਈ ਸਾਨੀ ਨਹੀ। ਝੰਗ ਵਿਚ ਅਖਾਣ ਪ੍ਰਚਲਤ ਹੈ ਕਿ ‘ ਲੱਕ ਬੱਧਾ ਅਰੋੜੇ ਤੇ ਮੁੰਨਾ ਕੋਹ ਲਹੌਰ’। ਭਾਵ ਲਹੌਰ ਨੂੰ ਦੋ ਕੋਹ ਤੇ ਲੈ ਆਂਦਾ।
ਖਾਣ ਨੂੰ ਕਈ ਐਨੇ ਤਗੜੇ ਨੇ ਕਿ ਇਕ ਕਹਾਵਤ ਮਸ਼ਹੂਰ ਹੁੰਦੀ ਸੀ:
“ਖੱਟ ਖੂਹ ਭਰ ਪਾਣੀ। ਤਾਂ ਕਿਤੇ ਪਰਸੀ ਗੋਗੀਆਨੀ।” (ਗੋਗਿਆਨੀ ਰੋੜਿਆਂ ਦੀ ਗੋਤ ਹੈ)
ਇਹ ਬਹੁਤ ਹੈਰਾਨੀ ਦੀ ਗਲ ਹੈ ਕਿ ਪੁਰਾਤਨ ਰੇਸ਼ਮ ਮਾਰਗ ਤੇ ਵੀ ਅਰੋੜਿਆਂ ਦੀਆਂ ਹੱਟੀਆਂ ਸਨ। ਤਾਸ਼ਕੰਦ (ਉਜਬੇਕਿਸਤਾਨ) ਅਤੇ ਰੂਸ ਦੇ ਸ਼ਹਿਰ ਅਸਤਰਾਖਾਨ ਦੇ ਅਜਾਇਬ ਘਰਾਂ ਵਿਚ ਕਈ ਮਣ ਪੰਜਾਬੀ ਅਤੇ ਫਾਰਸੀ ਸਾਹਿਤ ਪਿਆ ਹੋਇਆ ਹੈ ਜੋ ਅਰੋੜੇ ਆਪਣੇ ਨਾਲ ਲੈ ਗਏ ਸਨ। ਵਕਤ ਪਾ ਕੇ ਰੇਸ਼ਮ ਮਾਰਗ ਦੀ ਅਹਿਮੀਅਤ ਘਟੀ ਤੇ ਇਹ ਖਿਸਕ ਆਏ। ਜਰਾ ਸੋਚੋ ਕਿ ਜੇ ਕੋਈ ਪੰਜਾਬੀ ਅਸਤਰਾਖਾਨ ਤਕ ਜਾ ਸਕਦਾ ਹੈ ਤਾਂ ਉਸਦੇ ਵਪਾਰ ਵਾਸਤੇ ਕੋਈ ਸਰਹੱਦ ਬਚਦੀ ਹੀ ਨਹੀ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਜੇ ਕਿਸੇ ਹੋਰ ਗ੍ਰਿਹ ਤੇ ਅਬਾਦੀ ਸੰਭਵ ਹੋਈ ਤਾਂ ਓਥੇ ਸਭ ਤੋਂ ਪਹਿਲੀ ਹੱਟੀ ਅਰੋੜਾ ਹੀ ਖੋਲੇਗਾ। (ਪ੍ਰਦੇਸਾਂ ਵਿਚ ਮਿਲੇ ਪੰਜਾਬੀ ਸਾਹਿਤ ਬਾਰੇ ਪੰਜਾਬ ਮੋਨੀਟਰ ਸਾਈਟ ਤੋਂ ਵਿਸਥਾਰ ਵਿਚ ਪੜੋ)
ਹੁਣ ਤਾਂ ਖੈਰ ਅਜਿਹੀ ਮਾਨਤਾ ਨਹੀ ਰਹੀ ਪਰ ਪਹਿਲੋਂ ਉੱਤਰ ਪਾਸੇ ਦੇ ਅਰੋੜੇ ਮੁਲਤਾਨੀ/ਬਹਾਵਲਪੁਰ ਅਰੋੜਿਆਂ ਦੇ ਘਰ ਰਿਸਤਾ ਨਹੀ ਸੀ ਕਰਦੇ। ਅਤੇ ਮੁਲਤਾਨੀ ਅਰੋੜੇ ਸਿੰਧੀਆਂ ਨਾਲ ਨਹੀ ਸੀ ਕਰਦੇ।
ਅਰੋੜੇ ਪੰਜਾਬੀ ਵਿਰਸੇ ਦੀ ਜਿੰਦ ਜਾਨ ਹਨ। ਬਹੁਤੇ ਮੁਹਾਵਰੇ ਜਾਂ ਅਖਾਣ ਇਨਾਂ ਦੁਆਲੇ ਹੀ ਘੁੰਮਦੇ ਹਨ। ਹਾਂ ਕਈ ਲੋਕ ਇਹਨਾ ਨੂੰ ਕੱਟੜ ਵੀ ਕਹਿ ਸਕਦੇ ਹਨ।
ਖੱਤਰੀਆਂ/ਜੱਟਾਂ ਦੀਆਂ ਗੋਤਾਂ ਉਹਨਾਂ ਇਲਾਕਿਆਂ /ਸ਼ਹਿਰਾਂ ਦੇ ਆਧਾਰ ਤੇ ਹਨ ਜਿਥੋਂ ਇਹ ਉਠ ਕੇ ਪਰ ਅਰੋੜਿਆਂ ਦੀਆਂ ਗੋਤਾਂ ਸ਼ੁਧ ਪੰਜਾਬੀ ਅਤੇ ਸਿੰਧੀ ਸ਼ਬਦਾਂ ਵਿਚੋਂ ਹਨ ਅਤੇ ਇਹਨਾਂ ਦਾ ਪਿਛੋਕੜ ਦੱਸਦੀਆਂ ਹਨ ਕਿ ਇਹ ਕਿਹਦੇ ਖਾਨਦਾਨ ਵਿਚੋਂ ਹੈ।
ਸਿੰਧੀ ਪਿਛੋਕੜ ਤੋਂ ਨਿਕਲੇ ਗੋਤ:
ਜਦੋਂ ਆਪਾਂ ਕਿਸੇ ਸਾਂਸੀ ਕੋਲੋ ਆਪਣਾ ਕੁਰਸੀਨਾਮਾ ਪੁੱਛੀਏ ਤਾਂ ਉਹ ਕੁਝ ਇਸ ਤਰਾਂ ਦੱਸਦਾ ਹੈ: ਭਬੀਸ਼ਨ ਸਿੰਘ ਮਨਸਾ ਸਿੰਘ ਦਾ। ਮਨਸਾ ਸਿੰਘ ਈਸਰ ਸਿੰਘ ਦਾ, ਈਸਰ ਸਿੰਘ ਅਮੀਰ ਸਿੰਘ ਦਾ, ਅਮੀਰ ਸਿੰਘ ਸੋਭਾ ਸਿੰਘ ਦਾ——– ਧੰਨਾ ਮਾਣਕ ਦਾ, ਮਾਣਕ ਬਲਾਕੀ ਦਾ ਆਦਿ ਆਦਿ।
ਐਨ ਏਸੇ ਲਹਿਜੇ ਵਿਚ ਸਿੰਧੀ ‘ਦਾ’ ਦੀ ਜਗਾ ‘ਜੋ’ ਬੋਲਦੇ ਨੇ। ਮਿਸਾਲ ਦੇ ਤੌਰ ਤੇ ‘ਮੋਇਆ ਦਾ ਧੜਾ’ ਸਿੰਧੀ ਵਿਚ ਬਣੇਗਾ ‘ਮੋਇਆਂ ਜੋ ਦੜੋ।
ਇਸ ਪ੍ਰਕਾਰ ਜੁਨੇਜਾ ਸਿੰਧੀ ਵਿਚ ਜੁਨੇਜੋ ਕਹਾਏਗਾ। ਪੰਜਾਬੀਆਂ ਦਾ ਭੁਟਾ, ਭੁੱਟੋ ਹੋ ਜਾਏਗਾ।
ਹੁਣ ਆਹ ਅਰੋੜਾ ਗੋਤਾਂ ਵੇਖੋ ਜਿੰਨਾਂ ਦੇ ਮਗਰ ਜਾ ਲੱਗਾ ਹੈ ਇਹ ਅਸਲ ਵਿਚ ਜੋ ਸੀ। ਪਰ ਜਦੋਂ ਇਹ ਅਰੋੜੇ ਮੁਲਤਾਨ ਵਿਚ ਹਿਜਰਤ ਕਰ ਗਏ ਤਾਂ ਜੋ ਤੋਂ ਜਾ ਬਣ ਗਿਆ।
ਸਿੰਧ ਵਿਚ ਗੋਤ ਕੁਝ ਇਸ ਤਰਾਂ ਪਏ। ਪਾਹੂ ਦੀ ਓਲਾਜ ਪਾਹੂਜੋ ਕਹਾਈ। ਓਹੋ ਪਾਹੂਜੋ ਪੰਜਾਬ ਵਿਚ ਪਹੂਜਾ ਬਣ ਗਿਆ। ਇਕ ਤਗੜੇ ਅਮੀਰ ਬਜੁਰਗ ਨੂੰ ਬਾਰ ਬਾਰ ਪੇਸ਼ਾਬ ਆਇਆ ਕਰਦਾ ਸੀ । ਉਹਨੇ ਕਿਤੇ ਅਣਹੋਣੀ ਥਾਂ ਪਿਸ਼ਾਬ ਕਰ ਦਿੱਤਾ। ਉਹਦੀ ਓਲਾਦ ਦੀ ਅੱਲ ਫਿਰ ਮੂਤਰੇਜੋ ਪੈ ਗਈ। ਹਾਂ ਪੁਰਾਣੇ ਨਾਂ ਕੁਝ ਇਸ ਤਰਾਂ ਹੋਇਆ ਕਰਦੇ ਸਨ। ਅੰਨਾ, ਬਲੂ, ਬਾਵਾ, ਦਾਹੂ, ਧੱਮੀ, ਗੁਰਾ, ਹੱਸੂ, ਜੱਸੂ, ਖਨੂੰ, ਮੱਖੀ, ਪੱਪਨਾ, ਸੁਖੀ, ਸਲੂ ਆਦਿ ਆਦਿ। ਪਰ ਇਹ ਮਹਾਂ ਪੁਰਖ ਹੋਏ ਜਿੰਨਾਂ ਕਰਕੇ ਇਨਾਂ ਦੀ ਉਲਾਦ ਦੀ ਅੱਲ ਵੀ ਇਨਾਂ ਦੇ ਨਾਂ ਤੇ ਪਈ। ਸੋ ਹੱਸੀ ਦੀ ਉਲਾਦ ਕਹਾਈ ਹਸੀਜੋ ਤੇ ਪੰਜਾਬ ਵਿਚ ਹਸੀਜਾ ਬਣ ਗਈ।
ਅਨੇਜਾ, ਬਲੂਜਾ, ਬਵੇਜਾ, ਦਾਹੂਜਾ, ਧਮੀਜਾ, ਗੁਰੇਜਾ, ਗਗਨੇਜਾ, ਹਸੀਜਾ, ਹਿੰਦੂਜਾ, ਜੱਸੂਜਾ, ਖਨੂਜਾ, ਕੁਕਰੇਜਾ, ਮੁਤਨੇਜਾ, ਮੂਤਰੇਜਾ, ਮਖੀਜਾ, ਪਾਹੂਜਾ, ਪਪਨੇਜਾ, ਰਖੇਜਾ, ਸ਼ਾਦੀਜਾ, ਸੁਖੀਜਾ, ਸੁਨੇਜਾ, ਤਨੇਜਾ, ਸਲੂਜਾ, ਤਲਰੇਜਾ, ਥਰੇਜਾ, ਉਤਰੇਜਾ, ਉਪਨੇਜਾ।
ਐਨ ਏਹੋ ਅਸੂਲ ਉਹਨਾਂ ਸਿੰਧੀ ਗੋਤਰਾਂ ਤੇ ਲਾਗੂ ਹੁੰਦਾ ਹੈ ਜਿੱਥੇ ਗੋਤ ਦੇ ਨਾਂ ਪਿੱਛੇ ‘ਨੀ’ ਆ ਜਾਂਦਾ ਹੈ। ਇਥੇ ਵੀ ਨੀ ਤੋਂ ਮਤਲਬ ‘ਤੋਂ’ ਜਾਂ ‘ਦਾ’ ।
ਹਾਂ ਕੁਝ ਹੇਠਲੇ ਸਿੰਧੀ ਨਾਵਾਂ ਨੂੰ ਪੰਜਾਬੀਆਂ ਨੇ ਨਹੀ ਛੇੜਿਆ ਨੇ ਓਸੇ ਤਰਾਂ ਅਪਣਾ ਲਏ:-
ਵਾਧਵਾਨੀ (ਵਧਵਾ ਤੋਂ), ਧਵਨਾਨੀ (ਧਵਨ ਤੋ) ਵੀਰਵਾਨੀ, ਵਿਰਮਾਨੀ, ਥੱਟਾਨੀ (ਥੱਟੇ ਤੋਂ) ਤਿਤਲਾਨੀ (ਤਤਲੇ ਤੋਂ) ਸਾਧਵਾਨੀ, ਸਿੰਧਵਾਨੀ, ਰਿਹਾਨੀ, ਪੁਣਾਨੀ, ਪਿੱਪਲਾਨੀ, ਪੁਨਆਨੀ, ਪੰਜਾਨੀ, ਨੰਦਵਾਨੀ, ਮਾਖਨੀ, ਮੰਗਵਾਨੀ, ਮੁਲਤਾਨੀ, ਲਾਖਾਨੀ, ਜੈਸਿੰਘਾਨੀ, ਭੁਟਾਨੀ, ਭੂਦਾਨੀ, ਅੰਧਨਾਨੀ ਆਦਿ।
ਕਿਉਕਿ ਅਰੋੜਾ ਬਹੁਤ ਪਹਿਲਾਂ ਭਾਰਤ ਵਿਚ ਆ ਗਏ ਸਨ ਇਨਾਂ ਦੇ ਗੋਤਾਂ ਵਿਚੋਂ ਵੀ ਮੂਲ ਮੁਕਾਮੀ ਜੁਬਾਨ ਵਿਚੋਂ ਨਾਂ ਨਿਕਲਦੇ ਨਜਰ ਆਉਦੇ ਹਨ। ਭਾਵ ਸ਼ੁਧ ਪੰਜਾਬੀ (ਸਾਰਾਇਕੀ) ਜਾਂ ਸਿੰਧੀ ਵਿਚੋ। ਕੁਝ ਇਕ ਨਮੂਨੇ ਵੇਖੋ:-
ਅੱਥਰੇ, ਅੱਧਲੱਖਾ, ਬਾਠਲਾ (ਬੱਠਲ ਤੋਂ) ਭੁਸਰੀ, ਭਟੀਰ, ਭੋਡੀ, ਚਾਵਲਾ, ਛਾਬੜਾ, ਚੋਟਮੁਰਾਦਾ (ਸੱਟ ਮਾਰਨ ਵਾਲਾ) ਚਰਾਏਪੋਤਰੇ, ਚੋਟੀਪੱਟ, ਚੋਦੇ, ਕੁੱਕੜ, ਗੰਭੀਰ, ਗਿੱਦੜ, ਗੋਰੀ, ਗੋਗੇ, ਹੰਸ, ਹੋੜਾ, ਇੱਛਪੁਜਾਨੀ, ਜੱਗਾ, ਜੱਲੇ, ਖੰਡਪੁਰ, ਕਿੰਗਰ, ਲਾਲੇ, ਲੱਖਾ, ਮੱਕੜ, ਮਿੱਢਾ, ਮੂਤਨੇਜਾ, ਮਾਵਾਂਪੋਤਰੇ, ਰੱਸੇਵੱਟ, ਰੱਤੜਾ, ਢੀਂਗਰਾ, ਭੂਤ, ਕੀੜੀ ਆਦਿ।
ਫਿਰ ਮੁਲਤਾਨ ਵਿਚ ਜਿਹੜੇ ਪੰਜਾਬੀ ਗਏ (ਖਾਸ ਕਰਕੇ ਖੱਤਰੀ) ਉਹ ਅਰੋੜਿਆਂ ਵਿਚ ਹੀ ਜ਼ਜ਼ਬ ਹੋਏ:
ਅਰੋੜਿਆਂ ਵਿਚ ਤੁਹਾਨੂੰ ਕਿੰਨੇ ਹੀ ਅਜਿਹੇ ਗੋਤ ਮਿਲਣਗੇ ਜੋ ਮੂਲ ਵਿਚ ਖੱਤਰੀ ਹਨ ਪਰ ਅਰੋੜਾ ਬਹੁ ਗਿਣਤੀ ਇਲਾਕੇ ਵਿਚ ਹੋਣ ਕਰਕੇ ਫਿਰ ਜਦੋਂ ਇਨਾਂ ਦੇ ਵਿਆਹ ਸ਼ਾਦੀਆਂ ਅਰੋੜਿਆਂ ਵਿਚ ਹੋਈਆਂ ਤਾਂ ਇਹ ਗੋਤਾਂ ਅਰੋੜਾ ਜਾਤ ਵਿਚ ਹੀ ਜ਼ਜ਼ਬ ਹੋ ਗਈਆਂ। ਮਿਸਾਲ ਦੇ ਤੌਰ ਤੇ: ਵੋਹਰੇ, ਸੋਨੀ, ਕੋਹਲੀ, ਸੋਢੀ, ਸਰੀਨ, ਪੁਰੀ, ਚੱਢਾ, ਕਪੂਰ, ਚੋਪੜਾ. ਮੈਨੀ, ਮਲਹੋਤਰਾ, ਧਵਨ, ਭੱਲਾ ਆਦਿ ਅਰੋੜਿਆਂ ਵਿਚ ਵੀ ਮਿਲਦੇ ਹਨ।
ਸਿਰਫ ਖੱਤਰੀ ਹੀ ਨਹੀ ਇਨਾਂ ਵਿਚ ਤੁਹਾਨੂੰ ਸ਼ੁਧ ਜੱਟਾਂ ਗੋਤਾਂ ਦੇ ਨਾਂ ਵੀ ਮਿਲਣਗੇ:
ਸੋਹਲ, ਰੰਧਾਵਾ ਆਦਿ।
ਕਿਤੇ ਕਿਤੇ ਗੋਤਾਂ ਦੇ ਨਾਂ ਉਨਾਂ ਪ੍ਰਸਿੱਧ ਵਪਾਰਕ ਸ਼ਹਿਰਾਂ ਤੋਂ ਜਿੱਥੋਂ ਉਠ ਲੋਕ ਅਰੋੜਿਆਂ ਵਿਚ ਜ਼ਜ਼ਬ ਹੋ ਗਏ ਜਾਂ ਜਿੰਨਾਂ ਅਰੋੜਿਆਂ ਨੇ ਇਹਨਾਂ ਸ਼ਹਿਰਾਂ ਵਿਚ ਵਪਾਰ ਕੀਤਾ ਪਰ ਮੁੜ ਪੰਜਾਬ ਜਾਂ ਸਿੰਧ ਆ ਵਸੇ:
ਖੁਰਾਨਾ (ਖੁਰਾਸਾਨ ਤੋਂ) ਮੁਲਤਾਨੀ (ਮੁਲਤਾਨ ਤੋਂ) ਗਾਂਧੀ (ਗੰਧਾਰ ਤੋਂ) ਕੰਧਾਰੀ (ਕੰਧਾਰ ਤੋਂ) ਮਾਣਕਥਲਾ,
ਪਰ ਇਹਨਾਂ ਦੀਆਂ ਕਈ ਗੋਤਾਂ ਜਾਨਵਰਾਂ ਦੇ ਨਾਵਾਂ ਤੋਂ ਵੀ ਹੈਨ:
ਬੱਬਰ (ਸ਼ੇਰ ਤੋਂ), ਚੁਟਾਨੀ (ਚਮਗਿੱਦੜ) ਗਾਬਾ ( ਵੱਛਾ) ਘੋੜਾ, ਹੰਸ, ਕੁੱਕੜ, ਲੂੰਬੜ, ਮੱਛਰ, ਮੱਕੜ, ਮੀਂਡਾ (ਭੇਡ ਦਾ ਬੱਚਾ), ਨਾਗਪਾਲ (ਸੱਪ ਤੋਂ)।
ਏਸੇ ਤਰਾਂ ਕੁਝ ਗੋਤਾਂ ਦੇ ਨਾਂ ਰੁੱਖਾਂ ਬੂਟਿਆਂ ਤੇ ਹੋਰਨਾਂ ਸ਼ੈਆਂ ਤੋਂ ਵੀ ਹੈਨ: ਚਾਵਲਾ, ਗੇਰਾ (ਗੇਰੂ ਤੋਂ) ਜੰਡਵਾਨੀ (ਜੰਡ ਤੋ) ਘੇਈ (ਘਿਓ) ਕੱਠਪਾਲੀ (ਕਾਠ ਤੋਂ) ਕਟਾਰੀਆ ਵਗੈਰਾ।
अरोड़्यां दा इतहास
इसलाम मज्हब दी सिफत है कि जिस इलाके विच ग्या बाकी सभ धरमां नूं मलियामेट कर दित्ता। पर इक कौम अजेही वी है जिस दा इसलाम नाल पहले दिन तों ही वाह पै ग्या जां टाकरा हो ग्या, उह मुसलमानां दे अधीन हो गई पर हैरानी दी गल इस कौम ने इसलाम दा असर नां कबूल्या।
उह है भारती उप महांदीप दी पहली कौम, पंजाब दे अरोड़े जिन्नां ते 711 ई विच ही अरबी मुसलमानां ने हमला कर दित्ता सी। दर असल मुसलमानां दा मन्नना है कि 711 दे हमले ने ही भारती उप महांदीप विच इसलाम दी नींह रक्खी सी।
रोड़े सिक्ख धरम दी रीड़ दी हड्डी हैन। सिंध मुलतान अते होर पच्छमी इलाक्यां विच इहनां इसलाम दे वधदे प्रभाव अते सखत हालातां दे बावजूद आपने अकीदे नूं बचा के रक्ख्या है। भारत विच वड्डी गिणती विच इह हिन्दू हन पर नाल सिक्ख धरम दा वी पूरा सतिकार करदे हन।
इह सिरफ इतहास दी ही गल नही, अज्ज वी अफगानिसतान जेहे इलाक्यां विच अरोड़े आपने केसां खातर जान दे देणगे। इस हद्द तक इनां दा सिक्खी विच भरोसा है। गुरू दे भरोसे करके ही इह लोक किते किते बहुत ही धनाढ लोकां विच गिने जांदे हन।
अरोड़े पंजाबी दी सभ तों महत्तवपूरन वपारी जमात है। दिक्ख पक्खो इह ज्यादातर गोरे चिट्टे ही हुन्दे हन पर जित्थों तक खूबसूरती दा सबंध इह खत्तरियां तों दूसरे नम्बर ते हन। इह सिंध विच वी पाए जांदे हन पर उथे इह आपनी पछान गवा चुक्के हन।
इहनां दी दिख रिख तों लगदा है कि इह मूल रूप उराल परबत/ दर्या दे आले दुआल्यो अज्ज तों कोयी 3000 साल पहलां भारत विच दाखल होए। मतलब खत्तरियां दे भारत आउन तों कोयी 1000 साल पहलां। इहनां दी हिजरत दा कारन वी राजनीतक हो सकदै। इतहास विच असी देखदे हां कि जदों कोयी कबीला युध हार जांदा सी तां उह बचाय लई इधर उधर दौड़दा सी।
विदवानां दा मन्नना है कि जदों आरिया लोकां भारत विच दाखला ल्या तां पहलां इह सिंध वल गए क्युकि उत्तर पासे हिमालिया पहाड़ वड्डी रुकावट रेहा है। एसे असूल तहत इह पहलां सिंध विच बैठे।
रोड़ शहर सिंध दी राजधानी होया करदी सी। इस बारे इतहासिक जिकर चचनामा विच वी मिलदा है जदों मुसलमान हमलावर मुहंमद बिन कासम ने 711 ई विच सिंध फतह कीता सी। अरब इतहास विच इहनूं अल रूड़ जां अल रोड़ लिख्या है।
महां भारत विच आउदा है कि रोड़ विखे सौवीरा कौम दा राज सी। बोधी ग्रंथां विच शहर दा नां रोड़ुका लिख्या है भाव रोड़्यां दा। इह गल्लां 450 ई पूरब दियां हन।इह वी जिकर मिलदा है कि रोड़ महत्तवपूरन वपारक केंदर सी।जिस दा मतलब वपार रोड़्यां दे खून विच है।
हां हर्याने विच इक खास जात है जेहनां नूं रोड़ केहा जांदा है ओह मुक्ख तौर ते खेती बाड़ी ही करदे हन। इह रोड़ कोयी 500- 1000 साल पहलां अरोड़्यां तों विच्छड़ हर्याने विच आ बैठे। इथे इह करनाल अते कुलशेतर दे कुझ पिंडां विच हन अते कार वेहार पक्खों जाटां नाल मिलदे जुलदे हन।
हालां जुगां जुगांतरां तों अरोड़्यां ने कठिन हालातां विच रहना सिख ल्या है पर 1947 वेले इह लोक वी वेखा वेखी पच्छमी पंजाब छड्ड आए। हालां जे ओथे वी रह जांदे तां इहनां नूं कोयी फरक नही सी पैणा। दर असल इहनां दी सिफत है कि इह धरम आपना मन्नदे हन पर अगले दे अकीदे दी वी कदर करदे हन, अगले दे साहमने सतिकार करदे हन। इह कदी टकराय विच नही आउदे। मिसाल दे तौर ते इहनां दी दुकान ते कदी बहस छिड़ जाए कि इसलाम बहुत शांतमयी मज़्हब है तां इह इक मिंट वासते मन्न जाणगे हां भई गल एसे तरां ही है।
गुरू ग्रंथ साहब अते भायी गुरदास दियां वारां तों बाद जे कोयी सिक्खी साहत मिलदा है तां उह है मक्के मदीने दी गोशटि। कोयी हैरानी दी गल नही कि इह किसे अरोड़े गुरसिक्ख दी ही लिखी होयी है। इथे उस ने इसलाम अते सिक्ख धरम दी तुलना कीती है उह बड़ी खूबसूरती नाल।
उंज 1947 दी हिजरत उपरंत बहुत सारे मुलतानी अरोड़े वी हर्याने विच वसाए गए हन।
कयी ग्रंथां च आउदा है कि अरोड़ शहर विच बार बार रेत दे तूफान आए जिस करके वसनीक इथों हिजरत कर गए। इक सरोत विच आउदा है कि 962 ई दे भूचाल आउन करके दर्या सिंध दा वहाय बदल ग्या जिस करके अरोड़े लोक अरोड़ शहर नूं छड्ड 10 किलोमीटर पच्छम विच दर्या सिंध कंढे जा बैठे अते रोड़ी शहर वसायआ जो अज्ज वी जिल्ला सक्खर दा वधदा फुल्लदा नगर है।
सो रोड़ी होया अरोड़्यां दा मूल सथान।
उंज इतहासिक रोड़ शहर दे खंडरात अज्ज वी मिलदे हन।
कयी लोकां दा इह ख्याल वी है कि इहनां दे रोड़ा नां पिच्छे कारन इह है कि इह यूनानी बादशाह सिकन्दर दी फौज नाल आए सन अते रोड़ा सुट्टन वाली तोप चलाउन दे माहर सन। इस करके इनां दा नां रोड़ा प्या। पार सानूं इह दलील नही जचदी।
पर सानूं सिंध दे रोड़ शहर नाल जो इनां दा सबंध है उह ज्यादा सही लगदा है। हो सकदा पुराना शहर होन करके ओथे ज्यादा इट्टां रोड़े होण।
कुझ वी होए अरोड़े हैन रोड़्यां वांङू सखत जान।
वपार विच अरोड़्यां दा कोयी सानी नही। अगरवाल बणीए पंजाब दी मूल वपारी कौम है पर केहा जांदा है कि जे बणीए दे गवांढ विच अरोड़ा दुकान खोल लवे तां बणिया ओथों पत्तरा वाच जांदा है। वपार विच इनां दी सिफत है कि इह कोशिश करदे हन गाहक दा दिमाग पड़्हन दी। हालां बाणिया सहज विच चलदा है पर मौका आउन ते अरोड़ा मोटा रगड़ा वी ला सकदा है।
रोड़े खान नूं वी तगड़े ते मेहनत नूं तगड़े। मेहनत पक्खो इहनां दा कोयी सानी नही। झंग विच अखान प्रचलत है कि ‘ लक्क बद्धा अरोड़े ते मुन्ना कोह लहौर’। भाव लहौर नूं दो कोह ते लै आंदा।
खान नूं कई ऐने तगड़े ने कि इक कहावत मशहूर हुन्दी सी:
“खट्ट खूह भर पाणी। तां किते परसी गोगियानी।” (गोग्यानी रोड़्यां दी गोत है)
इह बहुत हैरानी दी गल है कि पुरातन रेशम मारग ते वी अरोड़्यां दियां हट्टियां सन। ताशकन्द (उजबेकिसतान) अते रूस दे शहर असतराखान दे अजायब घरां विच कई मण पंजाबी अते फारसी साहत प्या होया है जो अरोड़े आपने नाल लै गए सन। वकत पा के रेशम मारग दी अहमियत घटी ते इह खिसक आए। जरा सोचो कि जे कोयी पंजाबी असतराखान तक जा सकदा है तां उसदे वपार वासते कोयी सरहद्द बचदी ही नही। मैं दावे नाल कह सकदा हां कि जे किसे होर ग्रेह ते अबादी संभव होयी तां ओथे सभ तों पहली हट्टी अरोड़ा ही खोलेगा। (प्रदेसां विच मिले पंजाबी साहत बारे पंजाब मोनीटर साईट तों विसथार विच पड़ो)
हुन तां खैर अजेही मानता नही रही पर पहलों उत्तर पासे दे अरोड़े मुलतानी/बहावलपुर अरोड़्यां दे घर रिसता नही सी करदे। अते मुलतानी अरोड़े सिंधियां नाल नही सी करदे।
अरोड़े पंजाबी विरसे दी जिन्द जान हन। बहुते मुहावरे जां अखान इनां दुआले ही घुंमदे हन। हां कई लोक इहना नूं कट्टड़ वी कह सकदे हन।
खत्तरियां/जट्टां दियां गोतां उहनां इलाक्यां /शहरां दे आधार ते हन जिथों इह उठ के पर अरोड़्यां दियां गोतां शुध पंजाबी अते सिंधी शबदां विचों हन अते इहनां दा पिछोकड़ दस्सदियां हन कि इह केहदे खानदान विचों है।
सिंधी पिछोकड़ तों निकले गोत:
जदों आपां किसे सांसी कोलो आपना कुरसीनामा पुच्छीए तां उह कुझ इस तरां दस्सदा है: भबीशन सिंघ मनसा सिंघ दा। मनसा सिंघ ईसर सिंघ दा, ईसर सिंघ अमीर सिंघ दा, अमीर सिंघ सोभा सिंघ दा——– धन्ना मानक दा, मानक बलाकी दा आदि आदि।
ऐन एसे लहजे विच सिंधी ‘दा’ दी जगा ‘जो’ बोलदे ने। मिसाल दे तौर ते ‘मोया दा धड़ा’ सिंधी विच बणेगा ‘मोयां जो दड़ो।
इस प्रकार जुनेजा सिंधी विच जुनेजो कहाएगा। पंजाबियां दा भुटा, भुट्टो हो जाएगा।
हुन आह अरोड़ा गोतां वेखो जिन्नां दे मगर जा लग्गा है इह असल विच जो सी। पर जदों इह अरोड़े मुलतान विच हिजरत कर गए तां जो तों जा बण ग्या।
सिंध विच गोत कुझ इस तरां पए। पाहू दी ओलाज पाहूजो कहाई। ओहो पाहूजो पंजाब विच पहूजा बण ग्या। इक तगड़े अमीर बजुरग नूं बार बार पेशाब आया करदा सी । उहने किते अणहोनी थां पिशाब कर दित्ता। उहदी ओलाद दी अल्ल फिर मूतरेजो पै गई। हां पुराने नां कुझ इस तरां होया करदे सन। अन्ना, बलू, बावा, दाहू, धम्मी, गुरा, हस्सू, जस्सू, खनूं, मक्खी, पप्पना, सुखी, सलू आदि आदि। पर इह महां पुरख होए जिन्नां करके इनां दी उलाद दी अल्ल वी इनां दे नां ते पई। सो हस्सी दी उलाद कहायी हसीजो ते पंजाब विच हसीजा बण गई।
अनेजा, बलूजा, बवेजा, दाहूजा, धमीजा, गुरेजा, गगनेजा, हसीजा, हिन्दूजा, जस्सूजा, खनूजा, कुकरेजा, मुतनेजा, मूतरेजा, मखीजा, पाहूजा, पपनेजा, रखेजा, शादीजा, सुखीजा, सुनेजा, तनेजा, सलूजा, तलरेजा, थरेजा, उतरेजा, उपनेजा।
ऐन एहो असूल उहनां सिंधी गोतरां ते लागू हुन्दा है जित्थे गोत दे नां पिच्छे ‘नी’ आ जांदा है। इथे वी नी तों मतलब ‘तों’ जां ‘दा’ ।
हां कुझ हेठले सिंधी नावां नूं पंजाबियां ने नही छेड़्या ने ओसे तरां अपना लए:-
वाधवानी (वधवा तों), धवनानी (धवन तो) वीरवानी, विरमानी, थट्टानी (थट्टे तों) तितलानी (ततले तों) साधवानी, सिंधवानी, रेहानी, पुणानी, पिप्पलानी, पुनआनी, पंजानी, नन्दवानी, माखनी, मंगवानी, मुलतानी, लाखानी, जैसिंघानी, भुटानी, भूदानी, अंधनानी आदि।
क्युकि अरोड़ा बहुत पहलां भारत विच आ गए सन इनां दे गोतां विचों वी मूल मुकामी जुबान विचों नां निकलदे नजर आउदे हन। भाव शुध पंजाबी (सारायकी) जां सिंधी विचो। कुझ इक नमूने वेखो:-
अत्थरे, अद्धलक्खा, बाठला (बट्ठल तों) भुसरी, भटीर, भोडी, चावला, छाबड़ा, चोटमुरादा (सट्ट मारन वाला) चराएपोतरे, चोटीपट्ट, चोदे, कुक्कड़, गंभीर, गिद्दड़, गोरी, गोगे, हंस, होड़ा, इच्छपुजानी, जग्गा, जल्ले, खंडपुर, किंगर, लाले, लक्खा, मक्कड़, मिढ्ढा, मूतनेजा, मावांपोतरे, रस्सेवट्ट, रत्तड़ा, ढींगरा, भूत, कीड़ी आदि।
फिर मुलतान विच जेहड़े पंजाबी गए (खास करके खत्तरी) उह अरोड़्यां विच ही ज़ज़ब होए:
अरोड़्यां विच तुहानूं किन्ने ही अजेहे गोत मिलणगे जो मूल विच खत्तरी हन पर अरोड़ा बहु गिणती इलाके विच होन करके फिर जदों इनां दे व्याह शादियां अरोड़्यां विच होईआं तां इह गोतां अरोड़ा जात विच ही ज़ज़ब हो गईआं। मिसाल दे तौर ते: वोहरे, सोनी, कोहली, सोढी, सरीन, पुरी, चढ्ढा, कपूर, चोपड़ा. मैनी, मलहोतरा, धवन, भल्ला आदि अरोड़्यां विच वी मिलदे हन।
सिरफ खत्तरी ही नही इनां विच तुहानूं शुध जट्टां गोतां दे नां वी मिलणगे:
सोहल, रंधावा आदि।
किते किते गोतां दे नां उनां प्रसिद्ध वपारक शहरां तों जित्थों उठ लोक अरोड़्यां विच ज़ज़ब हो गए जां जिन्नां अरोड़्यां ने इहनां शहरां विच वपार कीता पर मुड़ पंजाब जां सिंध आ वसे:
खुराना (खुरासान तों) मुलतानी (मुलतान तों) गांधी (गंधार तों) कंधारी (कंधार तों) माणकथला,
पर इहनां दियां कई गोतां जानवरां दे नावां तों वी हैन:
बब्बर (शेर तों), चुटानी (चमगिद्दड़) गाबा ( वच्छा) घोड़ा, हंस, कुक्कड़, लूम्बड़, मच्छर, मक्कड़, मींडा (भेड दा बच्चा), नागपाल (सप्प तों)।
एसे तरां कुझ गोतां दे नां रुक्खां बूट्यां ते होरनां शैआं तों वी हैन: चावला, गेरा (गेरू तों) जंडवानी (जंड तो) घेयी (घ्यो) कट्ठपाली (काठ तों) कटारिया वगैरा।
روڑیاں دا اتہاس
اروڑیاں دا اتہاس
اسلام مذہب دی صفت ہے کہ جس علاقے وچ گیا باقی سبھ دھرماں نوں ملیامیٹ کر دتا۔ پر اک قوم اجیہی وی ہے جس دا اسلام نال پہلے دن توں ہی واہ پے گیا جاں ٹاکرا ہو گیا، اوہ مسلماناں دے ادھین ہو گئی پر حیرانی دی گل اس قوم نے اسلام دا اثر ناں قبولیا۔
اوہ ہے بھارتی اپ مہاندیپ دی پہلی قوم، پنجاب دے اروڑے جناں تے 711 ای وچ ہی عربی مسلماناں نے حملہ کر دتا سی۔ در اصل مسلماناں دا مننا ہے کہ 711 دے حملے نے ہی بھارتی اپ مہاندیپ وچ اسلام دی نیہہ رکھی سی۔
روڑے سکھ دھرم دی ریڑ دی ہڈی ہین۔ سندھ ملتان اتے ہور پچھمی علاقیاں وچ ایہناں اسلام دے ودھدے پربھاو اتے سخت حالاتاں دے باو جود اپنے عقیدے نوں بچا کے رکھیا ہے۔ بھارت وچ وڈی گنتی وچ ایہہ ہندو ہن پر نال سکھ دھرم دا وی پورا ستکار کردے ہن۔
ایہہ صرف اتہاس دی ہی گل نہی، اج وی افغانستان جہے علاقیاں وچ اروڑے اپنے کیساں خاطر جان دے دینگے۔ اس حد تک اناں دا سکھی وچ بھروسہ ہے۔ گورو دے بھروسے کرکے ہی ایہہ لوک کتے کتے بہت ہی دھناڈھ لوکاں وچ گنے جاندے ہن۔
اروڑے پنجابی دی سبھ توں مہتوپورن وپاری جماعت ہے۔ دکھّ پکھو ایہہ زیادہتر گورے چٹے ہی ہندے ہن پر جتھوں تک خوبصورتی دا سبندھ ایہہ کھتریاں توں دوسرے نمبر تے ہن۔ ایہہ سندھ وچ وی پائے جاندے ہن پر اتھے ایہہ اپنی پچھان گوا چکے ہن۔
ایہناں دی دکھ رکھ توں لگدا ہے کہ ایہہ مول روپ ارال پربت/ دریا دے آلے دوالیو اج توں کوئی 3000 سال پہلاں بھارت وچ داخل ہوئے۔ مطلب کھتریاں دے بھارت آؤن توں کوئی 1000 سال پہلاں۔ ایہناں دی ہجرت دا کارن وی راجنیتک ہو سکدے۔ اتہاس وچ اسیں دیکھدے ہاں کہ جدوں کوئی قبیلہ یدھ ہار جاندا سی تاں اوہ بچاء لئی ادھر ادھر دوڑدا سی۔
ودواناں دا مننا ہے کہ جدوں آریہ لوکاں بھارت وچ داخلہ لیا تاں پہلاں ایہہ سندھ ول گئے کیونکہ اتر پاسے ہمالیا پہاڑ وڈی رکاوٹ رہا ہے۔ ایسے اصول تحت ایہہ پہلاں سندھ وچ بیٹھے۔
روڑ شہر سندھ دی راجدھانی ہویا کردی سی۔ اس بارے اتہاسک ذکر چچناما وچ وی ملدا ہے جدوں مسلمان حملہ آور محمد بن قاسم نے 711 ای وچ سندھ فتح کیتا سی۔ عرب اتہاس وچ ایہنوں ال روڑ جاں ال روڑ لکھیا ہے۔
مہاں بھارت وچ آؤدا ہے کہ روڑ وکھے سوویرا قوم دا راج سی۔ بودھی گرنتھاں وچ شہر دا ناں روڑکا لکھیا ہے بھاوَ روڑیاں دا۔ ایہہ گلاں 450 ای. پورب دیاں ہن۔ایہہ وی ذکر ملدا ہے کہ روڑ مہتوپورن وپارک کیندر سی۔جس دا مطلب وپار روڑیاں دے خون وچ ہے۔
ہاں ہریانے وچ اک خاص جات ہے جہناں نوں روڑ کیہا جاندا ہے اوہ مکھ طور تے کھیتی باڑی ہی کردے ہن۔ ایہہ روڑ کوئی 500- 1000 سال پہلاں اروڑیاں توں وچھڑ ہریانے وچ آ بیٹھے۔ اتھے ایہہ کرنال اتے کلشیتر دے کجھ پنڈاں وچ ہن اتے کار وہار پکھوں جاٹاں نال ملدے جلدے ہن۔
حالاں جگاں جگانتراں توں اروڑیاں نے کٹھن حالاتاں وچ رہنا سکھ لیا ہے پر 1947 ویلے ایہہ لوک وی ویکھا ویکھی پچھمی پنجاب چھڈّ آئے۔ حالاں جے اوتھے وی رہِ جاندے تاں ایہناں نوں کوئی فرق نہی سی پینا۔ در اصل ایہناں دی صفت ہے کہ ایہہ دھرم اپنا مندے ہن پر اگلے دے عقیدے دی وی قدر کردے ہن، اگلے دے ساہمنے ستکار کردے ہن۔ ایہہ کدی ٹکراء وچ نہی آؤدے۔ مثال دے طور تے ایہناں دی دوکان تے کدی بحث چھڑ جائے کہ اسلام بہت شانتمئی مذہب ہے تاں ایہہ اک منٹ واسطے منّ جانگے ہاں بھئی گل ایسے طرحاں ہی ہے۔
گورو گرنتھ صاحب اتے بھائی گرداس دیاں واراں توں بعد جے کوئی سکھی ساہت ملدا ہے تاں اوہ ہے مکے مدینے دی گوشٹِ۔ کوئی حیرانی دی گل نہی کہ ایہہ کسے اروڑے گرسکھ دی ہی لکھی ہوئی ہے۔ اتھے اس نے اسلام اتے سکھ دھرم دی تلنا کیتی ہے اوہ بڑی خوبصورتی نال۔
انج 1947 دی ہجرت اپرنت بہت سارے ملتانی اروڑے وی ہریانے وچ وسائے گئے ہن۔
کئی گرنتھاں ‘چ آؤدا ہے کہ اروڑ شہر وچ بار بار ریت دے طوفان آئے جس کرکے وسنیک اتھوں ہجرت کر گئے۔ اک سروت وچ آؤدا ہے کہ 962 ای. دے بھوچال آؤن کرکے دریا سندھ دا وہاء بدل گیا جس کرکے اروڑے لوک اروڑ شہر نوں چھڈّ 10 کلومیٹر پچھم وچ دریا سندھ کنڈھے جا بیٹھے اتے روڑی شہر وسایا جو اج وی جلا سکھر دا ودھدا پھلدا نگر ہے۔
سو روڑی ہویا اروڑیاں دا مول ستھان۔
انج اتہاسک روڑ شہر دے کھنڈرات اج وی ملدے ہن۔
کئی لوکاں دا ایہہ خیال وی ہے کہ ایہناں دے روڑا ناں پچھے کارن ایہہ ہے کہ ایہہ یونانی بادشاہ سکندر دی فوج نال آئے سن اتے روڑا سٹن والی توپ چلاؤن دے ماہر سن۔ اس کرکے اناں دا ناں روڑا پیا۔ پار سانوں ایہہ دلیل نہی جچدی۔
پر سانوں سندھ دے روڑ شہر نال جو اناں دا سبندھ ہے اوہ زیادہ صحیح لگدا ہے۔ ہو سکدا پرانا شہر ہون کرکے اوتھے زیادہ اٹاں روڑے ہون۔
کجھ وی ہوئے اروڑے ہین روڑیاں وانگو سخت جان۔
وپار وچ اروڑیاں دا کوئی ثانی نہی۔ اگروال بنیئے پنجاب دی مول وپاری قوم ہے پر کیہا جاندا ہے کہ جے بنیئے دے گوانڈھ وچ اروڑا دوکان کھولھ لوے تاں بنیا اوتھوں پترا واچ جاندا ہے۔ وپار وچ اناں دی صفت ہے کہ ایہہ کوشش کردے ہن گاہک دا دماغ پڑھن دی۔ حالاں بانیا سہج وچ چلدا ہے پر موقع آؤن تے اروڑا موٹا رگڑا وی لا سکدا ہے۔
روڑے کھان نوں وی تگڑے تے محنت نوں تگڑے۔ محنت پکھو ایہناں دا کوئی ثانی نہی۔ جھنگ وچ اکھان پرچلت ہے کہ ‘ لکّ بدھا اروڑے تے منا کوہ لاہور’۔ بھاوَ لاہور نوں دو کوہ تے لے آندا۔
کھان نوں کئی اینے تگڑے نے کہ اک کہاوت مشہور ہندی سی:
“کھٹّ کھوہ بھر پانی۔ تاں کتے پرسی گوگیانی۔” (گوگیانی روڑیاں دی گوت ہے)
ایہہ بہت حیرانی دی گل ہے کہ پراتن ریشم مارگ تے وی اروڑیاں دیاں ہٹیاں سن۔ تاشقند (اجبیکستان) اتے روس دے شہر استراکھان دے اجائب گھراں وچ کئی من پنجابی اتے فارسی ساہت پیا ہویا ہے جو اروڑے اپنے نال لے گئے سن۔ وقت پا کے ریشم مارگ دی اہمیت گھٹی تے ایہہ کھسک آئے۔ ذرا سوچو کہ جے کوئی پنجابی استراکھان تک جا سکدا ہے تاں اسدے وپار واسطے کوئی سرحد بچدی ہی نہی۔ میں داعوے نال کہہ سکدا ہاں کہ جے کسے ہور گرہ تے آبادی سنبھوَ ہوئی تاں اوتھے سبھ توں پہلی ہٹی اروڑا ہی کھولیگا۔ (پردیساں وچ ملے پنجابی ساہت بارے پنجاب مونیٹر سائیٹ توں وستھار وچ پڑو)
ہن تاں خیر اجیہی مانتا نہی رہی پر پہلوں اتر پاسے دے اروڑے ملتانی/بہاول پور اروڑیاں دے گھر رستا نہی سی کردے۔ اتے ملتانی اروڑے سندھیاں نال نہی سی کردے۔
اروڑے پنجابی ورثے دی جند جان ہن۔ بہتے محاورے جاں اکھان اناں دوآلے ہی گھمدے ہن۔ ہاں کئی لوک اہنا نوں کٹڑ وی کہہ سکدے ہن۔
کھتریاں/جٹاں دیاں گوتاں اوہناں علاقیاں /شہراں دے آدھار تے ہن جتھوں ایہہ اٹھ کے پر اروڑیاں دیاں گوتاں شدھ پنجابی اتے سندھی شبداں وچوں ہن اتے ایہناں دا پچھوکڑ دسدیاں ہن کہ ایہہ کہدے خاندان وچوں ہے۔
سندھی پچھوکڑ توں نکلے گوت:
جدوں آپاں کسے سانسی کولو اپنا کرسی نامہ پچھیئے تاں اوہ کجھ اس طرحاں دسدا ہے: بھبیشن سنگھ منسا سنگھ دا۔ منسا سنگھ ایسر سنگھ دا، ایسر سنگھ امیر سنگھ دا، امیر سنگھ سوبھا سنگھ دا——– دھنا مانک دا، مانک بلاکی دا آدی آدی۔
این ایسے لہجے وچ سندھی ‘دا’ دی جگا ‘جو’ بولدے نے۔ مثال دے طور تے ‘مویا دا دھڑا’ سندھی وچ بنیگا ‘مویاں جو دڑو۔
اس پرکار جنیجا سندھی وچ جنیجو کہائیگا۔ پنجابیاں دا بھٹا، بھٹو ہو جائیگا۔
ہن آہ اروڑا گوتاں ویکھو جناں دے مگر جا لگا ہے ایہہ اصل وچ جو سی۔ پر جدوں ایہہ اروڑے ملتان وچ ہجرت کر گئے تاں جو توں جا بن گیا۔
سندھ وچ گوت کجھ اس طرحاں پئے۔ پاہو دی اولاج پاہوجو کہائی۔ اوہو پاہوجو پنجاب وچ پہوجا بن گیا۔ اک تگڑے امیر بزرگ نوں بار بار پیشاب آیا کردا سی ۔ اوہنے کتے انہونی تھاں پیشاب کر دتا۔ اوہدی اولاد دی الّ پھر موتریجو پے گئی۔ ہاں پرانے ناں کجھ اس طرحاں ہویا کردے سن۔ انھا، بلو، باوا، داہو، دھمی، گرا، حسوُ، جسو، کھنوں، مکھی، پپنا، سکھی، سلو آدی آدی۔ پر ایہہ مہاں پرکھ ہوئے جناں کرکے اناں دی اولاد دی الّ وی اناں دے ناں تے پئی۔ سو ہسی دی اولاد کہائی ہسیجو تے پنجاب وچ ہسیجا بن گئی۔
انیجا، بلوجا، بویجا، داہوجا، دھمیجا، گریجا، گگنیجا، ہسیجا، ہندوجا، جسوجا، کھنوجا، ککریجا، متنیجا، موتریجا، مکھیجا، پاہوجا، پپنیجا، رکھیجا، شادیجا، سکھیجا، سنیجا، تنیجا، سلوجا، تلریجا، تھریجا، اتریجا، اپنیجا۔
این ایہو اصول اوہناں سندھی گوتراں تے لاگوُ ہندا ہے جتھے گوت دے ناں پچھے ‘نی’ آ جاندا ہے۔ اتھے وی نی توں مطلب ‘توں’ جاں ‘دا’ ।
ہاں کجھ ہیٹھلے سندھی ناواں نوں پنجابیاں نے نہی چھیڑیا نے اوسے طرحاں اپنا لئے:-
وادھوانی (ودھوا توں)، دھونانی (دھون تو) ویروانی، ورمانی، تھٹانی (تھٹے توں) تتلانی (تتلے توں) سادھوانی، سندھوانی، رہانی، پنانی، پپلانی، پنانی، پنجانی، نندوانی، ماکھنی، منگوانی، ملتانی، لاکھانی، جیسنگھانی، بھٹانی، بھودانی، اندھنانی آدی۔
کیونکہ اروڑا بہت پہلاں بھارت وچ آ گئے سن اناں دے گوتاں وچوں وی مول مقامی زبان وچوں ناں نکلدے نظر آؤدے ہن۔ بھاوَ شدھ پنجابی (سارائکی) جاں سندھی وچو۔ کجھ اک نمونے ویکھو:-
اتھرے، ادھلکھا، باٹھلا (بٹھل توں) بھسری، بھٹیر، بھوڈی، چاولا، چھابڑا، چوٹمرادا (سٹّ مارن والا) چرائیپوترے، چوٹیپٹّ، چودے، ککڑ، گمبھیر، گدڑ، گوری، گوگے، ہنس، ہوڑا، اچھپجانی، جگا، جلے، کھنڈپر، کنگر، لالے، لکھا، مکڑ، مڈھا، موتنیجا، ماوانپوترے، رسیوٹّ، رتڑا، ڈھینگرا، بھوت، کیڑی آدی۔
پھر ملتان وچ جہڑے پنجابی گئے (خاص کرکے کھتری) اوہ اروڑیاں وچ ہی ززب ہوئے:
اروڑیاں وچ تہانوں کنے ہی اجیہے گوت ملنگے جو مول وچ کھتری ہن پر اروڑا بہو گنتی علاقے وچ ہون کرکے پھر جدوں اناں دے ویاہ شادیاں اروڑیاں وچ ہوئیاں تاں ایہہ گوتاں اروڑا جات وچ ہی ززب ہو گئیاں۔ مثال دے طور تے: ووہرے، سونی، کوہلی، سوڈھی، سرین، پوری، چڈھا، کپور، چوپڑہ. مینی، ملہوترا، دھون، بھلا آدی اروڑیاں وچ وی ملدے ہن۔
صرف کھتری ہی نہی اناں وچ تہانوں شدھ جٹاں گوتاں دے ناں وی ملنگے:
سوہل، رندھاوا آدی۔
کتے کتے گوتاں دے ناں اناں پرسدھ وپارک شہراں توں جتھوں اٹھ لوک اروڑیاں وچ ززب ہو گئے جاں جناں اروڑیاں نے ایہناں شہراں وچ وپار کیتا پر مڑ پنجاب جاں سندھ آ وسے:
کھرانا (خراسان توں) ملتانی (ملتان توں) گاندھی (گندھار توں) قندھاری (قندھار توں) مانکتھلا،
پر ایہناں دیاں کئی گوتاں جانوراں دے ناواں توں وی ہین:
ببر (شیر توں)، چٹانی (چمگدڑ) گابا ( وچھا) گھوڑا، ہنس، ککڑ، لومبڑ، مچھر، مکڑ، مینڈا (بھیڈ دا بچہ)، ناگپال (سپّ توں)۔
ایسے طرحاں کجھ گوتاں دے ناں رکھاں بوٹیاں تے ہورناں شیاں توں وی ہین: چاولا، گیرا (گیرو توں) جنڈوانی (جنڈ تو) گھیئی (گھیؤ) کٹھپالی (کاٹھ توں) کٹاریا وغیرہ۔