ਇਸ ਪੁਸਤਕ ਦੀ ਕੀਮਤ ਤਾਂ ਪੀਜੇ ਤੋਂ ਵੀ ਘੱਟ ਹੈ -ਅਨੀਤਾ ਕਾਮਰਾ
‘ਜਿੰਦਗੀਨਾਮਾ ਗੁਰੂ ਨਾਨਕ’ ਬਹੁਤ ਹੀ ਗਿਆਨ ਵਰਧਕ ਅਤੇ ਰੋਚਿਕ ਪੁਸਤਕ ਹੈ। ਇਸ ਨੂੰ ਪੜਦਿਆਂ ਲੇਖਕ ਦੀ ਮਿਹਨਤ, ਸਬਰ ਅਤੇ ਲਗਨ ਸਪੱਸ਼ਟ ਮਹਿਸੂਸ ਹੁੰਦੀ ਹੈ। ਇਸ ਪੁਸਤਕ ਤੋਂ ਮੇਰਾ ਨਿੱਜੀ ਤਜੱਰਬਾ ਬਹੁਤ ਹੀ ਸਕੂਨ ਭਰਿਆ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਹਨਾਂ ਦੀਆਂ ਉਦਾਸੀਆਂ ਅਤੇ ਜੀਵਨ ਵਿਚ ਵਾਪਰੀਆਂ ਉੱਘੀਆਂ ਘਟਨਾਵਾਂ ਬਾਰੇ ਸਾਰਾ ਬ੍ਰਿਤਾਂਤ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਬ੍ਰਿਤਾਂਤ ਕੁਝ ਅਜਿਹੇ ਤਰੀਕੇ ਨਾਲ ਦਿੱਤਾ ਹੈ ਕਿ ਪੁਸਤਕ ਪੜਦੇ ਸਮੇਂ ਅਸੀ ਗੁਰੂ ਨਾਨਕ ਦੇਵ ਜੀ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਾਂ। ਕਈ ਵਾਰ ਪੁਸਤਕ ਪੜ੍ਹਦੇ ਪੜ੍ਹਦੇ ਮਨੋਭਾਵਾਂ ਤੇ ਕਾਬੂ ਨਹੀ ਰਹਿੰਦਾ ਤੇ ਸ਼ਰਧਾਵਸ ਹੋ ਕੇ ਅਸੀ ਗੁਰੂ ਸਾਹਿਬ ਦੇ ਚਰਨਾਂ ‘ਚ ਆਪ ਮੁਹਾਰੇ ਝੁਕ ਜਾਂਦੇ ਹਾਂ।
ਬਾਕੀ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਸੱਚੀ ਸੁੱਚੀ ਰੂਹ ਨਾਲ ਦਿੱਲੋਂ ਲਿਖੀ ਗਈ ਹੈ। ਸਾਰੀਆਂ ਇਤਹਾਸਿਕ ਘਟਨਾਵਾਂ ਫੋਟੋਆਂ ਅਤੇ ਲੋਕਲ ਹਵਾਲਿਆਂ ਸਹਿਤ ਦਰਜ ਕੀਤੀਆਂ ਗਈਆਂ ਹਨ।
ਮੈਂ ਕੋਈ ਲੇਖਕ ਨਹੀ। ਆਮ ਘਰੇਲੂ ਔਰਤ ਹਾਂ, ਇਸ ਲਈ ਇਸ ਪੁਸਤਕ ਪ੍ਰਤੀ ਭਾਵ ਪ੍ਰਗਟ ਕਰਨ ਲਈ ਸ਼ਾਇਦ ਮੇਰੇ ਕੋਲ ਢੁੱਕਵੇ ਸ਼ਬਦ ਨਹੀ ਹਨ। ਪਰ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਕਿਰਪਾ ਕਰਕੇ ਆਪਣੇ ਕੀਮਤੀ ਸਮੇਂ ਅਤੇ ਨੇਕ ਕਮਾਈ ਚੋਂ ਕੁਝ ਹਿੱਸਾ ਕੱਢ ਕੇ ਇਹ ਪੁਸਤਕ ਜਰੂਰ ਪੜੋ। ਆਪਣੇ ਪਿਆਰਿਆਂ ਨੂੰ ਤੁਹਾਡੇ ਵਲੋਂ ਦਿੱਤੀ ਗਈ ਇਹ ਅਨਮੋਲ ਭੇਟ ਹੋਵੇਗੀ। ਇਹ ਇਕ ਛੋਟੀ ਜਿਹੀ ਸੇਵਾ ਹੋਵੇਗੀ ਸਾਡੇ ਵਲੋਂ ਸਾਡੀ ਪੰਜਾਬੀ ਮਾਂ ਬੋਲੀ ਨੂੰ , ਸਾਡੇ ਸਿੱਖ ਇਤਿਹਾਸ ਨੂੰ ਅਤੇ ਸਾਡੇ ਸਿਰੜੀ ਲੇਖਕ ਨੂੰ ਹੋਰ ਪ੍ਰੇਰਨਾ ਅਤੇ ਉਤਸ਼ਾਹ ਦੇਣ ਲਈ।
ਨਾਲੇ ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਪੁਸਤਕ ਦੀ ਕੀਮਤ (300 ਰੁਪਏ) ਤੁਹਾਡੇ ਇਕ ਪਿੱਜੇ (Pizza) ਤੋਂ ਵੀ ਘੱਟ ਹੈ। ਇਕ ਵਾਰ ਖਰੀਦੀ ਅਤੇ ਪ੍ਰਵਾਰ ਵਿਚ ਪੜੀ ਗਈ ਇਹ ਪੁਸਤਕ ਤੁਹਾਨੂੰ ਗੁਰਬਾਣੀ ਦੇ ਹੋਰ ਨੇੜੇ ਕਰੇਗੀ ਅਤੇ ਗੁਰੂ ਸਾਹਿਬ ਲਈ ਸ਼ਰਧਾ ਵਿਚ ਹੋਰ ਵਾਧਾ ਹੋਵੇਗਾ।
ਇਹ ਮੇਰੇ ਨਿੱਜੀ ਵਿਚਾਰ ਨੇ।
ਸੋ ਜਿੰਦਗੀਨਾਮਾ ਗੁਰੂ ਨਾਨਕ ਪੜੋ ਤੇ ਹੋਰਾਂ ਨੂੰ ਪੜ੍ਹਨ ਲਈ ਪ੍ਰੇਰਤ ਕਰੋ।
ਅਨੀਤਾ ਕਾਮਰਾ
c/o ਅਕਾਲ ਆਈ ਹਸਪਤਾਲ, ਜਲੰਧਰ