ਨਕਸ਼ੇ MAPS

Detailed Map was not possible in book

ਗੁਰੂ ਸਾਹਿਬ ਦੇ ਚਰਨ ਪਾਏ ਥਾਵਾਂ ਦੇ ਨਕਸ਼ੇ ਨੂੰ ਧਿਆਨ ਨਾਲ ਵੇਖੀਏ ਤਾਂ ਸਾਫ ਸਾਫ ਚਾਰ ਟਰੈਕ ਨਜਰ ਆਉਦੇ ਹਨ।

ਪਹਿਲੀ ਉਦਾਸੀ – ਗੁਰੂ ਸਾਹਿਬ ਦੀ ਪਹਿਲੀ ਉਦਾਸੀ ਪੂਰਬ ਦੀ ਸੀ।ਸੁਲਤਾਨਪੁਰ ਲੋਧੀ ਤੋਂ ਪਹਿਲਾਂ ਆਪਣੇ ਪਿੰਡ ਵਲ ਜਾਂਦੇ ਹਨ। ਫਿਰ ਦਿੱਲੀ ਵਲ ਨਿਕਲਦੇ ਹਨ ਤੇ 

ਉਤਰਾਖੰਡ ਦੇ ਹਰਦੁਆਰ ਅਤੇ ਪੱਛਮੀ ਯੂ ਪੀ ਗਾਹੁੰਦੇ ਹਨ। ਫਿਰ ਪੂਰਬੀ ਯੂ ਪੀ, ਬਿਹਾਰ ਅਤੇ ਨੇਪਾਲ ਗਾਹੁੰਦੇ ਹਨ। ਉਪਰੰਤ ਉੱਤਰ ਪੂਰਬੀ ਇਲਾਕੇ ਨਾਗਾਲੈਂਡ ਵਗੈਰਾ, ਬੰਗਾਲ ਅਤੇ ਬੰਗਲਾਦੇਸ਼ ਫਿਰਦੇ ਹਨ। ਓਥੋਂ ਮਾਘਦੇਸ (ਰਖਾਇਨ ਭਾਵ ਰੋਹਿੰਗਿਆ ਦੇਸ) ਅਤੇ ਬਰਮਾ ਦਾ ਕੁਝ ਇਲਾਕਾ ਵੇਖਦੇ ਹਨ।ਫਿਰ ਪਰਤਦੇ ਹਨ ਅਤੇ ਜਿੱਥੇ ਅਜਕਲ ਕਲਕੱਤਾ ਹੈ ਉਥੋਂ ਦੀ ਹੁੰਦੇ ਹੋਏ ਓੜੀਸਾ ਦੇ ਕਟਕ ਅਤੇ ਪੁਰੀ ਆਦਿ ਸ਼ਹਿਰਾਂ ਵਿਚ ਕੌਤਕ ਕਰਦੇ ਹਨ। ਓਥੋਂ ਫਿਰ ਛਤੀਸ ਗੜ੍ਹ ਇਲਾਕੇ ਪਾਸਿਓ ਪਰਤਦੇ ਹੋਏ ਮੱਧ ਪ੍ਰਦੇਸ ਦੇ ਜਬਲਪੁਰ, ਭੋਪਾਲ, ਗਵਾਲੀਅਰ ਵਲ ਦੀ ਹੁੰਦੇ ਹੋਏ ਆਗਰਾ ਮਥਰਾ ਥਾਂਣੀ ਪੰਜਾਬ ਵਲ ਪਰਤਦੇ ਹਨ।

ਦੂਸਰੀ ਉਦਾਸੀ- ਪੰਜਾਬੋਂ ਫਿਰ ਲੰਕਾ ਵਲ ਰੁਖ ਕਰਦੇ ਹੋਏ ਉੱਚ ਸ਼ਰੀਫ, ਸਿੰਧ, ਲਖਪਤ, ਗੁਜਰਾਤ ਦੇ ਤੱਟੀ ਇਲਾਕੇ ਫਿਰਦੇ ਹੋਏ ਮਹਾਰਾਸ਼ਟਰ ਦੇ ਨਾਸਿਕ ਆਦਿ ਘੁੰਮਦੇ ਘੁੰਮਾਂਦੇ, ਕਰਨਾਟਕ ਅਤੇ ਕੇਰਲ ਅਤੇ ਤਮਿਲਨਾਡੁ ਦੇ ਤੱਟ ਦੇ ਨਾਲ ਨਾਲ ਹੁੰਦੇ ਹੋਏ ਸੰਗਲਾਦੀਪ (ਲੰਕਾ) ਪਹੁੰਚਦੇ ਹਨ। ਲੰਕਾ ਦਾ ਗੇੜਾ ਕੱਟ ਕੇ ਫਿਰ ਨਾਗਪਟਨਮ, ਤਿਰੂਪੱਤੀ, ਬੱਲਾਰੀ, ਹੰਪੀ, ਬਿਦਰ, ਨੰਦੇੜ, ਖਾਂਦੇਸ (ਬੁਰਹਾਨਪੁਰ) ਊਜੈਨ ਅਤੇ ਫਿਰ ਰਾਜਸਥਾਨ ਗਾਹੁੰਦੇ ਹੋਏ ਪੰਜਾਬ ਪਰਤਦੇ ਹਨ।

ਤੀਜੀ ਉਦਾਸੀ- ਲੁਧਿਆਣੇ ਥਾਂਣੀ ਕੁਲਖੇਤਰ ਜਾਂਦੇ ਹਨ, ਫਿਰ ਪੰਜੌਰ, ਸ਼ਾਹ ਤਲਾਈ, ਅਤੇ ਹਿਮਾਚਲ ਦੇ ਹੋਰ ਥਾਵਾਂ ਤੇ ਲੋਕਾਈ ਨੂੰ ਤਾਰਦੇ ਹੋਏ ਉੱਤਰ ਤਿੱਬਤ ਨੂੰ ਨਿਕਲਦੇ ਹਨ ਅਤੇ ਸੁਮੇਰ ਭਾਵ ਕੈਲਾਸ਼ ਮਾਨਸਰੋਵਰ ਤਕ ਜਾਂਦੇ ਹਨ।ਓਥੋਂ ਪਰਤਦੇ ਹੋਏ ਲੇਹ ਲਦਾਖ ਥਾਂਣੀ ਹੁੰਦੇ ਹੋਏ ਕਸ਼ਮੀਰ ਆ ਵੜਦੇ ਹਨ। ਇਥੋਂ ਸਾਹਿਬ ਨੂੰ ਪਤਾ ਲਗਦਾ ਹੈ ਕਿ ਮੁਗਲ ਬਾਦਸ਼ਾਹ ਬਾਬਰ ਇਲਾਕੇ ਵਿਚ ਫਿਰ ਰਿਹਾ ਹੈ। ਉਹਦਾ ਪਿੱਛਾ ਕਰਦੇ ਹੋਏ ਹਸਨ ਅਬਦਾਲ (ਪੰਜਾ ਸਾਹਿਬ) ਥਾਂਣੀ ਹੁੰਦੇ ਹੋਏ ਕਾਬੁਲ ਜਾ ਵੜਦੇ ਹਨ।

ਕਾਬੁਲ ਤੋਂ ਛੇਤੀ ਛੇਤੀ ਪੰਜਾਬ ਪਰਤਦੇ ਹਨ।

ਫਿਰ ਟਿੱਲਾ ਜੋਗੀਆਂ ਆਦਿ ਪੋਠੋਹਾਰ ਦਾ ਫੇਰਾ ਪਾਉਦੇ ਹਨ।ਉਪਰੰਤ ਕਰਤਾਰਪੁਰ ਦੀ ਨੀਂਹ ਰਖਦੇ ਹਨ।

ਦੁਬਾਰਾ ਫਿਰ ਨੇੜੇ ਤੇੜੇ ਦੇ ਇਲਾਕਿਆਂ ਲਈ ਨਿਕਲਦੇ ਹਨ ਜੰਮੂ ਭਦਰਵਾਹ ਚੰਬਾ ਹੁੰਦੇ ਹੋਏ ਸੁਲਤਾਪੁਰ ਲੋਧੀ ਜਾਂਦੇ ਹਨ।

ਚੌਥੀ ਉਦਾਸੀ- 1530/31 ਈ ਵਿਚ ਫਿਰ ਚੌਥੀ ਉਦਾਸੀ ਤੇ ਨਿਕਲਦੇ ਹਨ। ਮੁਲਤਾਨ ਉੱਚ ਸ਼ਰੀਫ ਹੁੰਦੇ ਹੋਏ ਕਰਾਚੀ ਤੱਟ ਵਲ ਨਿਕਲਦੇ ਹਨ।ਉਥੇ ਉਹਨਾਂ ਨੂੰ ਬੇੜੇ ਤੇ ਨਹੀ ਚੜ੍ਹਨ ਦਿੱਤਾ ਜਾਂਦਾ। ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਫਿਰ ਸੁਰਤ ਨਾਲ ਮੱਕੇ ਪਹੁੰਚਦੇ ਹਨ। ਮੱਕੇ ਤੋਂ ਫਿਰ ਮਦੀਨਾ ਜਾਂਦੇ ਹਨ। ਮੱਕੇ ਅਤੇ ਮਦੀਨੇ ਦੇ ਮੌਲਵੀ ਗੁਰੂ ਸਾਹਿਬ ਅੱਗੇ ਜਿੱਦ ਕਰਦੇ ਹਨ ਕਿ ਤੁਸੀ ਬਗਦਾਦ ਜਰੂਰ ਪਹੁੰਚੋ ਅਤੇ ਸੁੰਨੀ ਮੁਸਲਮਾਨਾਂ ਦਾ ਕਤਲੇਆਮ ਬੰਦ ਕਰਵਾਓ। ਗੁਰੂ ਸਾਹਿਬ ਇਕ ਦੋ ਮੁਸਲਮਾਨ ਪੀਰਾਂ ਅਤੇ ਮਰਦਾਨੇ ਸਮੇਤ ਬਗਦਾਦ ਪਹੁੰਚਦੇ ਹਨ। ਬਗਦਾਦ ਦਾ ਉਦਾਰ ਕਰਦੇ ਹੋਏ ਪੰਜਾਬ ਵਲ ਪਰਤਦੇ ਹਨ। ਰਸਤੇ ਵਿਚ ਖੁਰਮਾਬਾਦ ਦੇ ਲਾਗੇ ਮਰਦਾਨੇ ਦਾ ਦਿਹਾਂਤ ਹੁੰਦਾ ਹੈ। ਗੁਰੂ ਸਾਹਿਬ ਇਸਫਾਹਨ ਕੰਧਾਰ ਹੁੰਦੇ ਹੋਏ ਮੁਲਤਾਨ ਥਾਂਣੀ ਕਰਤਾਰਪੁਰ ਪਹੁੰਚਦੇ ਹਨ।FIND OUT MORE

GURU NANAK UDASIS PLACES

Close Bitnami banner
Bitnami